ਕੇਪ ਟਾਊਨ: ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੇਜ਼ਬਾਨ ਦੱਖਣੀ ਅਫਰੀਕਾ ਦੀ ਟੀਮ ਅੱਜ ਇਥੇ ਤੀਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਆਪਣੀ ਪਹਿਲੀ ਪਾਰੀ ਵਿੱਚ 210 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ 42 ਦੌੜਾਂ ਬਦਲੇ ਪੰਜ ਵਿਕਟਾਂ ਲਈਆਂ। ਮੁਹੰਮਦ ਸ਼ਾਮੀ ਤੇ ਉਮੇਸ਼ ਯਾਦਵ ਦੇ ਹਿੱਸੇ ਦੋ ਦੋ ਵਿਕਟਾਂ ਜਦੋਂਕਿ ਇਕ ਵਿਕਟ ਸ਼ਰਦੁਲ ਠਾਕੁਰ ਨੂੰ ਮਿਲੀ। ਦੱਖਣੀ ਅਫ਼ਰੀਕਾ ਲਈ ਕੀਗਨ ਪੀਟਰਸਨ ਨੇ ਸਭ ਤੋਂ ਵੱਧ 72 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਨੂੰ ਆਪਣੀ ਪਹਿਲੀ ਪਾਰੀ ਵਿੱਚ ਬਣਾਈਆਂ 223 ਦੌੜਾਂ ਸੱਦਕਾ ਦੂਜੀ ਪਾਰੀ ਵਿੱਚ 13 ਦੌੜਾਂ ਦੀ ਲੀਡ ਮਿਲੀ ਹੈ। ਦਿਨ ਦੀ ਖੇਡ ਖ਼ਤਮ ਹੋਣ ਮੌਕੇ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 57 ਦੌੜਾਂ ਬਣਾ ਲਈਆਂ ਸਨ ਤੇ ਭਾਰਤ ਕੋਲ 70 ਦੌੜਾਂ ਦੀ ਲੀਡ ਸੀ। ਕਪਤਾਨ ਵਿਰਾਟ ਕੋਹਲੀ 14 ਤੇ ਚੇਤੇਸ਼ਵਰ ਪੁਜਾਰਾ 9 ਦੌੜਾਂ ਨਾਲ ਨਾਬਾਦ ਸਨ। ਭਤਿੰਨ ਟੈਸਟ ਮੈਚਾਂ ਦੀ ਲੜੀ 1-1 ਨਾਲ ਬਰਾਬਰ ਹੈ। ਸੈਂਚੁਰੀਅਨ ’ਚ ਖੇਡਿਆ ਪਹਿਲਾ ਟੈਸਟ ਭਾਰਤ ਜਦੋਂਕਿ ਜੌਹੈੱਨਸਬਰਗ ’ਚ ਖੇਡਿਆ ਦੂਜਾ ਟੈਸਟ ਮੇਜ਼ਬਾਨ ਦੱਖਣੀ ਅਫ਼ਰੀਕਾ ਨੇ ਜਿੱਤਿਆ ਸੀ। -ਪੀਟੀਆਈ