ਨਵੀਂ ਦਿੱਲੀ, 30 ਜਨਵਰੀ
ਭਾਰਤੀ ਕ੍ਰਿਕਟ ਬੋਰਡ ਨੇ ਫੈਸਲਾ ਕੀਤਾ ਹੈ ਕਿ ਇਸ ਵਾਰ ਰਣਜੀ ਟਰਾਫ਼ੀ ਦੇ ਮੈਚ ਕਰੋਨਾ ਕਾਰਨ ਨਹੀਂ ਹੋਣਗੇ ਜਦਕਿ ਵਿਜੈ ਹਜ਼ਾਰੇ ਟਰਾਫ਼ੀ ਦੇ ਮੈਚ ਕਰਵਾਏ ਜਾਣਗੇ। ਬੀਸੀਸੀਆਈ ਪਹਿਲੀ ਵਾਰ ਅੰਡਰ-19 ਕੌਮੀ ਇਕ ਦਿਨਾ ਟੂਰਨਾਮੈਂਟ, ਵੀਨੂ ਮੰਕਡ ਟਰਾਫੀ ਤੇ ਮਹਿਲਾ ਕੌਮੀ ਇਕ ਦਿਨਾ ਮੈਚ ਕਰਵਾਏਗਾ। ਬੋਰਡ ਸਕੱਤਰ ਜਯ ਸ਼ਾਹ ਨੇ ਦੱਸਿਆ ਕਿ ਰਣਜੀ ਟਰਾਫੀ 86 ਸਾਲਾਂ ਬਾਅਦ ਪਹਿਲੀ ਵਾਰ ਨਹੀਂ ਹੋਵੇਗੀ ਕਿਉਂਕਿ ਦੋ ਪੜਾਅ ਵਿਚ ਹੋਣ ਵਾਲੇ ਮੈਚਾਂ ਲਈ ਖਿਡਾਰੀਆਂ ਲਈ ਦੋ ਮਹੀਨੇ ਦਾ ਬਾਇਓ ਬੱਬਲ ਬਣਾਉਣਾ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਬੀਸੀਸੀਆਈ ਦੇ ਸਕੱਤਰ ਜਯ ਸ਼ਾਹ ਏਸ਼ੀਅਨ ਕ੍ਰਿਕਟ ਕਾਊਂਸਲ ਦੇ ਪ੍ਰਧਾਨ ਚੁਣੇ ਗਏ ਹਨ, ਇਸ ਸਬੰਧੀ ਫੈਸਲਾ ਜਨਰਲ ਬਾਡੀ ਮੀਟਿੰਗ ਵਿਚ ਸਰਬਸੰਮਤੀ ਨਾਲ ਕੀਤਾ ਗਿਆ। -ਪੀਟੀਆਈ