ਮੁਹਾਲੀ (ਖੇਤਰੀ ਪ੍ਰਤੀਨਿਧ): ਸ੍ਰੀਲੰਕਾ ਅਤੇ ਭਾਰਤੀ ਟੀਮ ਦੇ ਖਿਡਾਰੀਆਂ ਨੇ ਅੱਜ ਇੱਕ ਮਿੰਟ ਮੌਨ ਧਾਰ ਕੇ ਆਸਟਰੇਲਿਆਈ ਕ੍ਰਿਕਟਰ ਸ਼ੇਨ ਵਾਰਨ ਅਤੇ ਰੌਡ ਮਾਰਸ਼ ਨੂੰ ਸ਼ਰਧਾਂਜਲੀ ਭੇਟ ਕੀਤੀ। ਦੋਵੇਂ ਟੀਮਾਂ ਦੇ ਖਿਡਾਰੀਆਂ ਨੇ ਆਪਣੇ ਹੱਥਾਂ ਉੱਤੇ ਕਾਲੀਆਂ ਪੱਟੀਆਂ ਵੀ ਬੰਨ੍ਹੀਆਂ। ਇਸੇ ਦੌਰਾਨ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਉਨ੍ਹਾਂ ਦੇ 100ਵੇਂ ਟੈਸਟ ਮੈਚ ਮੌਕੇ ਦੂਜੇ ਦਿਨ ਭਾਰਤੀ ਖਿਡਾਰੀਆਂ ਵਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਸਾਰੇ ਖਿਡਾਰੀਆਂ ਨੇ ਬਾਊਂਡਰੀ ਨੇੜੇ ਖੜ੍ਹੇ ਤਾਲੀਆ ਵਜਾਉਂਦਿਆਂ ਵਿਰਾਟ ਕੋਹਲੀ ਦਾ ਸਵਾਗਤ ਕੀਤਾ। ਕੋਹਲੀ ਨੇ ਹੱਥ ਲਹਿਰਾ ਕੇ ਸਾਰੇ ਖਿਡਾਰੀਆਂ ਦਾ ਧੰਨਵਾਦ ਕੀਤਾ।