ਤਾਰੋਬਾ (ਤ੍ਰਿਨਿਦਾਦ): ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਦੇ ਕਪਤਾਨ ਯਸ਼ ਧੁੱਲ, ਉਪ ਕਪਤਾਨ ਸ਼ੇਖ ਰਸ਼ੀਦ ਤੇ ਟੀਮ ਦੇ ਚਾਰ ਹੋਰ ਖਿਡਾਰੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਖਿਡਾਰੀ ਬੁੱਧਵਾਰ ਨੂੰ ਆਇਰਲੈਂਡ ਖ਼ਿਲਾਫ਼ ਵਿਸ਼ਵ ਕੱਪ ਦੇ ਗਰੁੱਪ ਬੀ ਮੈਚ ਵਿੱਚ ਵੀ ਨਹੀਂ ਖੇਡ ਸਕੇ। ਧੁੱਲ ਤੇ ਰਸ਼ੀਦ ਤੋਂ ਇਲਾਵਾ ਬੱਲੇਬਾਜ਼ ਅਰਾਧਏ ਯਾਦਵ, ਵਾਸੂ ਵਤਸ, ਮਾਨਵ ਪਰਖ ਅਤੇ ਸਿਰਾਰਥ ਯਾਦਵ ਕਰੋਨਾ ਪਾਜ਼ੇਟਿਵ ਪਾਏ ਗਏ ਹਨ। -ਪੀਟੀਆਈ