ਜੌਰਜਟਾਊਨ, 16 ਜਨਵਰੀ
ਚਾਰ ਵਾਰ ਦੇ ਚੈਂਪੀਅਨ ਭਾਰਤ ਨੇ ਅੰਡਰ-19 ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ ਕਪਤਾਨ ਯਸ਼ ਢੁੱਲ ਦੀਆਂ 82 ਦੌੜਾਂ ਦੀ ਜ਼ਿੰਮੇਵਾਰ ਪਾਰੀ ਦੀ ਮਦਦ ਨਾਲ 46.5 ਓਵਰਾਂ ‘ਚ 232 ਦੌੜਾਂ ਬਣਾਈਆਂ। ਇਸ ਦੇ ਜੁਆਬ ਵਿੱਚ ਦੱਖਣੀ ਅਫਰੀਕਾ 45.4 ਓਵਰਾਂ ਵਿੱਚ 187 ਦੌੜਾਂ ’ਤੇ ਆਊਟ ਹੋ ਗਿਆ।