ਨਿਊਯਾਰਕ, 4 ਸਤੰਬਰ
ਰਾਫੇਲ ਨਡਾਲ ਨੇ ਇਕਤਰਫ਼ਾ ਮੁਕਾਬਲੇ ਵਿੱਚ ਫਰਾਂਸ ਦੇ ਰਿਚਰਡ ਗਾਸਕਟ ਨੂੰ 6-0, 6-1, 7-5 ਨਾਲ ਹਰਾ ਕੇ ਯੂਐੱਸ ਓਪਨ ਦੇ ਚੌਥੇ ਗੇੜ ਵਿੱਚ ਥਾਂ ਬਣਾ ਲਈ ਹੈ। ਦੁਨੀਆਂ ਦਾ ਦੂਜੇ ਨੰਬਰ ਦਾ ਖਿਡਾਰੀ ਨਡਾਲ ਦੂਜੇ ਗੇੜ ਦੇ ਮੈਚ ਦੌਰਾਨ ਆਪਣਾ ਹੀ ਰੈਕਟ ਨੱਕ ’ਤੇ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ। ਚਾਰ ਯੂਐੱਸ ਓਪਨ ਸਣੇ 22 ਗਰੈਂਡ ਸਲੈਮ ਜੇਤੂ ਨਡਾਲ ਨੇ ਕਿਹਾ ਕਿ ਹੁਣ ਉਸ ਦੀ ਸੱਟ ਠੀਕ ਹੈ। ਹੁਣ ਉਸ ਦਾ ਸਾਹਮਣਾ ਅਮਰੀਕਾ ਦੇ ਫਰਾਂਸਿਸ ਟਿਆਫੋ ਨਾਲ ਹੋਵੇਗਾ। ਉਧਰ, ਆਂਦਰੇਈ ਰੂਬਲੇਵ ਨੇ ਚਾਰ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੁਕਾਬਲੇ ਵਿੱਚ ਡੈਨਿਸ ਸ਼ਾਪੋਵਾਲੋਵ ਨੂੰ 6-4, 2-6, 7-6 (3), 6-4, 7-6 (10-7) ਨਾਲ ਸ਼ਿਕਸਤ ਦਿੱਤੀ। ਹੁਣ ਉਸ ਦੀ ਟੱਕਰ ਕੈਮਰਨ ਨੌਰੀ ਨਾਲ ਹੋਵੇਗੀ। -ਏਪੀ