ਭਿਵਾਨੀ, 11 ਅਗਸਤ
ਵਿਨੇਸ਼ ਫੋਗਾਟ ਨੂੰ ਅਸਥਾਈ ਤੌਰ ’ਤੇ ਮੁਅੱਤਲ ਕੀਤੇ ਜਾਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਇੱਥੇ ਕਿਹਾ ਕਿ ਜੇ ਉਸ ਨੇ ਟੋਕੀਓ ਓਲੰਪਿਕ ਦੌਰਾਨ ਸੱਚਮੁਚ ਅਨੁਸ਼ਾਨਹੀਣਤਾ ਕੀਤੀ ਹੈ ਤਾਂ ਭਾਰਤੀ ਕੁਸ਼ਤੀ ਸੰਘ (ਡਬਲਯੂਐੱਫਆਈ) ਦਾ ਫ਼ੈਸਲਾ ਸਹੀ ਹੈ। ਡਬਲਯੂਐੱਫਆਈ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ ਅਨੁਸ਼ਾਸਨਹੀਣਤਾ ਲਈ ਵਿਨੇਸ਼ ਨੂੰ ‘ਅਸਥਾਈ ਤੌਰ ’ਤੇ ਮੁਅੱਤਲ’ ਕਰ ਦਿੱਤਾ ਹੈ। ਵਿਨੇਸ਼ ਦੇ ਬਚਪਨ ਦੇ ਕੋਚ ਅਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਮਹਾਵੀਰ ਫੋਗਾਟ ਨੇ ਕਿਹਾ ਕਿ ਖੇਡਾਂ ਵਿੱਚ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ, ‘‘ਜੇ ਇਹ ਅਨੁਸ਼ਾਸਨਹੀਣਤਾ ਹੈ ਤਾਂ ਉਸ ਦਾ ਵਿਨੇਸ਼ ਨੂੰ ਸਬਕ ਮਿਲਣਾ ਚਾਹੀਦਾ ਹੈ। ਹੁਣ ਵਿਨੇਸ਼ ਵੀ ਆਪਣਾ ਪੱਖ ਰੱਖੇਗੀ।’’ -ਪੀਟੀਆਈ