ਨਵੀਂ ਦਿੱਲੀ, 17 ਅਕਤੂਬਰ
ਸਪੇਨ ਦੂਤਾਵਾਸ ਨੇ 21 ਭਾਰਤੀ ਪਹਿਲਵਾਨਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਸ਼ੱਕ ਹੈ ਕਿ ਪੌਂਤੇਵੇਦਰਾ ਵਿੱਚ ਸ਼ੁਰੂ ਹੋਏ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਮਗਰੋਂ ਇਹ ਪਹਿਲਵਾਨ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਭਾਰਤ ਨਹੀਂ ਪਰਤਣਗੇ। ਭਾਰਤੀ ਕੁਸ਼ਤੀ ਸੰਘ (ਡਬਲਿਊਐੱਫਆਈ) ਨੇ ਅੱਜ ਇਹ ਜਾਣਕਾਰੀ ਦਿੱਤੀ। ਡਬਲਿਊਐੱਫਆਈ ਨੇ ਸਪੇਨ ਵਿੱਚ ਚੈਂਪੀਅਨਸ਼ਿਪ ਲਈ 30 ਮੈਂਬਰੀ ਦਲ ਦੇ ਨਾਂ ਭੇਜੇ ਸਨ, ਪਰ ਨੌਂ ਜਣਿਆਂ ਦੇ ਹੀ ਵੀਜ਼ੇ ਮਨਜ਼ੂਰ ਹੋਏ। ਅੰਡਰ-20 ਮਹਿਲਾ ਵਿਸ਼ਵ ਚੈਂਪੀਅਨ ਅੰਤਿਮ ਪੰਘਾਲ ਨੂੰ ਵੀ ਵੀਜ਼ਾ ਨਹੀਂ ਮਿਲਿਆ। ਡਬਲਿਊਐੱਫਆਈ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੇ ਕਿਹਾ ਕਿ ਕੁਸ਼ਤੀ ਸੰਘ ਨੂੰ ਵੀਜ਼ੇ ਰੱਦ ਹੋਣ ਸਬੰਧੀ ਪੱਤਰ ਅੱਜ (ਸੋਮਵਾਰ) ਸ਼ਾਮ ਨੂੰ ਹੀ ਪ੍ਰਾਪਤ ਹੋਇਆ ਹੈ। -ਪੀਟੀਆਈ