ਸਾਊਥੈਂਪਟਨ ਵਿੱਚ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਐਤਵਾਰ ਨੂੰ ਵੈਸਟ ਇੰਡੀਜ਼ ਦੇ ਖਿਡਾਰੀ ਇੰਗਲੈਂਡ ਦੇ ਡੋਮ ਬੈੱਸ ਦੀ ਵਿਕਟ ਲੈ ਕੇ ਖੁਸ਼ੀ ਮਨਾਉਂਦੇ ਹੋਏ। ਮੈਚ ’ਚ ਵੈਸਟ ਇੰਡੀਜ਼ ਨੇ ਇੰਗਲੈਂਡ ਵੱਲੋਂ ਮਿਲਿਆ 200 ਦੌੜਾਂ ਦਾ ਟੀਚਾ 6 ਵਿਕਟਾਂ ਗੁਆ ਕੇ ਪੂਰਾ ਕਰਦਿਆਂ 4 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਕਰੋਨਾਵਾਇਰਸ ਮਹਾਮਾਰੀ ਕਾਰਨ ਆਲਮੀ ਪੱਧਰ ’ਤੇ ਲਾਗੂ ਪਾਬੰਦੀਆਂ ਦੌਰਾਨ ਖੇਡਿਆ ਗਿਆ ਇਹ ਪਹਿਲਾ ਟੈਸਟ ਮੈਚ ਸੀ, ਜੋ ਸੁਰੱਖਿਆ ਦੀਆਂ ਵੱਖ-ਵੱਖ ਹਦਾਇਤਾਂ ਦੀਆਂ ਪਾਲਣ ਕਰਦਿਆਂ ਦਰਸ਼ਕਾਂ ਦੀ ਗ਼ੈਰਹਾਜ਼ਰੀ ’ਚ ਖੇਡਿਆ ਗਿਆ।