ਦਾਂਬੁਲਾ: ਜੈਮੀਮਾ ਰੌਡਰਿਗਜ਼ ਵੱਲੋਂ ਖੇਡੀ ਗਈ ਨਾਬਾਦ ਪਾਰੀ ਤੋਂ ਬਾਅਦ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਟੀਮ ਨੇ ਅੱਜ ਇੱਥੇ ਸ੍ਰੀਲੰਕਾ ਖ਼ਿਲਾਫ਼ ਪਹਿਲੇ ਟੀ-20 ਕੌਮਾਂਤਰੀ ਮੈਚ ’ਚ 34 ਦੌੜਾਂ ਨਾਲ ਜਿੱਤ ਦਰਜ ਕੀਤੀ। ਸਿਰਫ਼ 139 ਦੌੜਾਂ ਦੇ ਸਕੋਰ ਦਾ ਬਚਾਅ ਕਰਦਿਆਂ ਖੱਬੇ ਹੱਥ ਦੀ ਭਾਰਤੀ ਸਪਿੰਨਰ ਰਾਧਾ ਯਾਦਵ ਨੇ 22 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ। ਸ੍ਰੀਲੰਕਾ ਨੇ 7 ਓਵਰਾਂ ਅੰਦਰ 27 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਟੀਮ ਦਬਾਅ ਵਿੱਚ ਆ ਗਈ ਤੇ ਓਵਰ ਪੂਰੇ ਹੋਣ ਤੱਕ ਸਿਰਫ਼ 104 ਦੌੜਾਂ ਹੀ ਬਣਾ ਸਕੀ। ਭਾਰਤ ਵੱੱਲੋਂ ਰੌਡਰਿਗਜ਼ ਨੇ ਨਾਬਾਦ 36, ਸ਼ੈਫਾਲੀ ਵਰਮਾ ਨੇ 31 ਅਤੇ ਕਪਤਾਨ ਹਰਮਨਪ੍ਰੀਤ ਕੌਰ ਨੇ 22 ਦੌੜਾਂ ਦੀ ਪਾਰੀ ਖੇਡੀ। ਸ੍ਰੀਲੰਕਾ ਵੱਲੋਂ ਕਵਿਸ਼ਾ ਦਿਲਹਾਰੀ ਨੇ ਸਭ ਤੋਂ ਵੱਧ ਨਾਬਾਦ 46 ਦੌੜਾਂ ਬਣਾਈਆਂ। -ਪੀਟੀਆਈ