ਦੁਬਈ, 25 ਜੂਨ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਆਈਸੀਸੀ ਮਹਿਲਾ ਇੱਕ ਰੋਜ਼ਾ ਬੱਲੇਬਾਜ਼ੀ ਦਰਜਾਬੰਦੀ ਵਿੱਚ ਦੋ ਸਥਾਨ ਉਪਰ ਚੜ੍ਹ ਕੇ ਨੌਵੇਂ ਸਥਾਨ ਜਦਕਿ ਉਪ ਕਪਤਾਨ ਸਮ੍ਰਿਤੀ ਮੰਧਾਨਾ ਇੱਕ ਸਥਾਨ ਖਿਸਕ ਕੇ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਮੰਧਾਨਾ ਦੇ 738 ਜਦਕਿ ਹਰਮਨਪ੍ਰੀਤ ਦੇ 648 ਰੇਟਿੰਗ ਅੰਕ ਹਨ। ਇਸੇ ਤਰ੍ਹਾਂ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਟ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਉਹ ਇੰਗਲੈਂਡ ਦੀ ਬੱਲੇਬਾਜ਼ ਨੈੱਟ ਸਾਈਵਰ-ਬਰੰਟ ਤੋਂ ਸਿਰਫ 16 ਅੰਕ ਪਿੱਛੇ ਹੈ। ਗੇਂਦਬਾਜ਼ੀ ’ਚ ਭਾਰਤੀ ਸਪਿੰਨਰ ਦੀਪਤੀ ਸ਼ਰਮਾ ਚੌਥੇ ਸਥਾਨ ’ਤੇ ਕਾਇਮ ਹੈ। ਉਸ ਦੇ 671 ਰੇਟਿੰਗ ਅੰਕ ਹਨ। -ਪੀਟੀਆਈ