ਪੁਣੇ: 14ਵੀਂ ਹਾਕੀ ਇੰਡੀਆ ਸੀਨੀਅਰ ਮਹਿਲਾ ਕੌਮੀ ਚੈਂਪੀਅਨਸ਼ਿਪ ਦੇ ਸ਼ੁੱਕਰਵਾਰ ਨੂੰ ਹੋਣ ਵਾਲੇ ਸੈਮੀਫਾਈਨਲ ’ਚ ਹਰਿਆਣਾ ਦੀ ਟੀਮ ਝਾਰਖੰਡ ਨਾਲ ਭਿੜੇਗੀ ਜਦਕਿ ਮੱਧ ਪ੍ਰਦੇਸ਼ ਦਾ ਮਹਾਰਾਸ਼ਟਰ ਨਾਲ ਮੁਕਾਬਲਾ ਹੋਵੇਗਾ। ਹਰਿਆਣਾ ਦੀ ਟੀਮ ’ਚ 11 ਕੌਮਾਂਤਰੀ ਖਿਡਾਰਨਾਂ ਸ਼ਾਮਲ ਹਨ ਅਤੇ ਉਸ ਨੇ ਕੁਆਰਟਰ ਫਾਈਨਲ ’ਚ ਉੜੀਸਾ ਨੂੰ 4-1 ਦੇ ਫਰਕ ਨਾਲ ਹਰਾਇਆ ਸੀ। ਪਿਛਲੇ ਟੂਰਨਾਮੈਂਟ ’ਚ ਝਾਰਖੰਡ ਨੇ ਤੀਜੇ ਅਤੇ ਚੌਥੇ ਸਥਾਨ ਲਈ ਹੋਏ ਮੁਕਾਬਲੇ ’ਚ ਹਰਿਆਣਾ ਨੂੰ 2-1 ਗੋਲਾਂ ਨਾਲ ਹਰਾਇਆ ਸੀ। ਹਰਿਆਣਾ ਦੇ ਕੋਚ ਆਜ਼ਾਦ ਸਿੰਘ ਮਲਿਕ ਨੇ ਕਿਹਾ ਕਿ ਝਾਰਖੰਡ ਦੀ ਟੀਮ ਬਹੁਤ ਵਧੀਆ ਹੈ ਪਰ ਜੇਕਰ ਸਾਡੀ ਟੀਮ ਯੋਜਨਾਬੱਧ ਢੰਗ ਨਾਲ ਖੇਡੀ ਤਾਂ ਉਨ੍ਹਾਂ ਨੂੰ ਹਰਾਇਆ ਜਾ ਸਕਦਾ ਹੈ। ਝਾਰਖੰਡ ਦੀ ਕੋਚ ਐੱਸ ਟੇਟੇ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਪਿਛਲੀ ਵਾਰ ਹਰਿਆਣਾ ਨੂੰ ਹਰਾਇਆ ਸੀ ਅਤੇ ਖਿਡਾਰਨਾਂ ਉਹ ਪ੍ਰਦਰਸ਼ਨ ਦੁਹਰਾਉਣ ਲਈ ਤਿਆਰ ਹਨ। -ਆਈਏਐੱਨਐੱਸ