ਯੂਜੀਨ: ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਤੇ ਰੋਹਿਤ ਯਾਦਵ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪੁੱਜ ਗਏ ਹਨ। ਦੋਵਾਂ ਅਥਲੀਟਾਂ ਦੇ ਤਗ਼ਮਾ ਗੇੇੜ ਵਿੱਚ ਥਾਂ ਪੱਕੀ ਕਰਨ ਨਾਲ ਭਾਰਤ ਲਈ ਅੱਜ ਦਾ ਦਿਨ ਇਤਿਹਾਸਕ ਰਿਹਾ। 24 ਸਾਲਾ ਨੀਰਜ ਅੱਜ ਪਹਿਲੀ ਹੀ ਕੋਸ਼ਿਸ਼ ਵਿੱਚ 88.39 ਮੀਟਰ ਦੇ ਫਾਸਲੇ ’ਤੇ ਨੇਜ਼ਾ ਸੁੱਟ ਕੇ ਆਪਣੀ ਪਲੇਠੀ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਗੇੜ ਲਈ ਕੁਆਲੀਫਾਈ ਕਰ ਗਿਆ। ਚੋਪੜਾ ਨੇ ਗਰੁੱਪ ਏ ਕੁਆਲੀਫਿਕੇਸ਼ਨ ਗੇੜ ਵਿੱਚ ਆਪਣੀ ਪਹਿਲੀ ਹੀ ਕੋਸ਼ਿਸ਼ ਵਿੱਚ ਨੇਜ਼ਾ 88.39 ਮੀਟਰ ਦੀ ਦੂਰੀ ’ਤੇ ਸੁੱਟਿਆ। ਇਹ ਭਾਰਤੀ ਅਥਲੀਟ ਦੇ ਕਰੀਅਰ ਦਾ ਤੀਜਾ ਬੈਸਟ ਸਕੋਰ ਸੀ। ਗ੍ਰੇਨੇਡਾ ਦਾ ਐਂਡਰਸਨ ਪੀਟਰਸਨ ਗਰੁੱਪ ਬੀ ਵਿਚ 89.91 ਮੀਟਰ ਦੇ ਸਕੋਰ ਨਾਲ ਸਿਖਰ ’ਤੇ ਰਿਹਾ। ਇਸੇ ਗਰੁੱਪ ਵਿੱਚ ਭਾਰਤ ਦਾ ਰੋਹਿਤ ਯਾਦਵ 80.42 ਮੀਟਰ ਦੀ ਥਰੋਅ ਨਾਲ 6ਵੇਂ ਸਥਾਨ ’ਤੇ ਰਿਹਾ। -ਪੀਟੀਆਈ