ਉਫਾ (ਰੂਸ), 17 ਅਗਸਤ
ਭਾਰਤੀ ਪਹਿਲਵਾਨ ਰਵਿੰਦਰ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ 61 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ’ਚ ਥਾਂ ਬਣਾ ਲਈ ਹੈ ਜਦਕਿ ਭਾਰਤ ਦੇ ਤਿੰਨ ਪਹਿਲਵਾਨ ਕੁਆਰਟਰ ਫਾਈਨਲ ’ਚ ਹਾਰ ਗਏ। ਬੇਲਾਰੂਸ ਦੇ ਇਵਾਨ ਰਮਿਕਾ ਖ਼ਿਲਾਫ਼ ਪ੍ਰੀ-ਕੁਆਰਟਰ ਫਾਈਨਲ ’ਚ ਰਵਿੰਦਰ ਨੇ 5-2 ਨਾਲ ਜਿੱਤ ਦਰਜ ਕੀਤੀ। ਕੁਆਰਟਰ ਫਾਈਨਲ ’ਚ ਉਸ ਨੇ ਬਰੂਨੇਈ ਦੇ ਅਲੀਬੇਗ ਅਲੀਬੇਗੋਵ ਨੂੰ ਹਰਾਇਆ। ਹੁਣ ਉਸ ਦਾ ਸਾਹਮਣਾ ਅਰਮੇਨੀਆ ਦੇ ਲੇਵਿਕ ਮਿਕਾਯੇਲਯਾਨ ਨਾਲ ਹੋਵੇਗਾ। ਰਵਿੰਦਰ ਨੇ 2019 ’ਚ ਅੰਡਰ 23 ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਭਾਰਤੀ ਪਹਿਲਵਾਨ ਯਸ਼ (74 ਕਿਲੋ) ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਗਿਾ ਜਦਕਿ ਵੇਤਾਲ ਸ਼ੈਲਕੇ (86 ਕਿਲੋ), ਪ੍ਰਿਥਵੀਰਾਜ ਪਾਟਿਲ (92 ਕਿਲੋ) ਤੇ ਅਨਿਰੁੱਧ (125 ਕਿਲੋ) ਕੁਆਰਟਰ ਫਾਈਨਲ ’ਚ ਹਾਰ ਗਏ। -ਪੀਟੀਆਈ