ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਪ੍ਰਧਾਨ ਰਮੀਜ਼ ਰਜਾ ਨੇ ਅੱਜ ਕਿਹਾ ਕਿ ਟੈਸਟ ਲੈੱਗ ਸਪਿੰਨਰ ਯਾਸਿਰ ਸ਼ਾਹ ਨਾਲ ਜੁੜੇ ਮਾਮਲੇ ਕਾਰਨ ਪਾਕਿ ਕ੍ਰਿਕਟ ਦੀ ਬਦਨਾਮੀ ਹੋਈ ਹੈ। ਦੋ ਦਿਨ ਪਹਿਲਾਂ ਇਸਲਾਮਾਬਾਦ ਦੇ ਸ਼ਾਲੀਮਾਰ ਥਾਣੇ ਵਿੱਚ ਇੱਕ ਜੋੜੇ ਨੇ ਐੱਫਆਈਆਰ ਦਰਜ ਕਰਵਾਈ ਸੀ, ਜਿਸ ਵਿੱਚ ਯਾਸਿਰ ਸ਼ਾਹ ਦਾ ਵੀ ਨਾਮ ਹੈ। ਜੋੜੇ ਨੇ ਦੋਸ਼ ਲਾਇਆ ਹੈ ਕਿ ਇਸ ਕ੍ਰਿਕਟਰ ਨੇ ਆਪਣੇ ਦੋਸਤ ਦੀ ਮਦਦ ਕੀਤੀ, ਜਦਕਿ ਉਸ ਨੂੰ ਪਤਾ ਸੀ ਕਿ ਉਸ ਨੇ ਉਨ੍ਹਾਂ ਦੀ 14 ਸਾਲ ਦੀ ਭਤੀਜੀ ਨਾਲ ਜਬਰ-ਜਨਾਹ ਕੀਤਾ ਹੈ ਅਤੇ ਉਸ ਦੀ ਵੀਡੀਓ ਬਣਾਈ ਹੈ। ਰਮੀਜ਼ ਨੇ ਅੱਜ ਪ੍ਰੈੱਸ ਕਾਨਫਰੰਸ ਵਿੱਚ ਕਿਹਾ, ‘‘ਯਾਸਿਰ ਕੌਮਾਂਤਰੀ ਕ੍ਰਿਕਟਰ ਹੈ ਅਤੇ ਅਸੀਂ ਇਨ੍ਹਾਂ ਖਿਡਾਰੀਆਂ ਨੂੰ ਸਿਖਲਾਈ ਦਿੰਦੇ ਹਾਂ ਕਿ ਉਨ੍ਹਾਂ ਦੀ ਭੂਮਿਕਾ ਖੇਡ ਦੇ ਦੂਤ ਦੀ ਹੈ।’’ -ਪੀਟੀਆਈ