ਇਸਲਾਮਾਬਾਦ, 3 ਨਵੰਬਰ
ਬਲੋਚਿਸਤਾਨ ਸੂਬੇ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਬਲਾਂ ਨੂੰ ਲਜਿਾ ਰਹੇ ਦੋ ਵਾਹਨਾਂ ‘ਤੇ ਅਤਿਵਾਦੀਆਂ ਦੇ ਹਮਲੇ ‘ਚ ਘੱਟੋ-ਘੱਟ 14 ਪਾਕਿਸਤਾਨੀ ਸੈਨਿਕ ਮਾਰੇ ਗਏ। ਫੌਜ ਦੇ ਮੀਡੀਆ ਵਿੰਗ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਸੁਰੱਖਿਆ ਕਾਫਲਾ ਗਵਾਦਰ ਜ਼ਿਲ੍ਹੇ ਦੇ ਪਸਨੀ ਤੋਂ ਓਰਮਾਰਾ ਵੱਲ ਜਾ ਰਿਹਾ ਸੀ। -ਪੀਟੀਆਈ