ਜੋਹਾਨਸਬਰਗ, 6 ਜੁਲਾਈ
ਜੋਹਾਨਸਬਰਗ ਨੇੜੇ ਬੋਕਸਬਰਗ ਸ਼ਹਿਰ ਵਿੱਚ ਸਿਲੰਡਰ ਵਿੱਚੋਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 16 ਵਿਅਕਤੀਆਂ ਦੀ ਮੌਤ ਹੋ ਗਈ। ਐਮਰਜੰਸੀ ਸੇਵਾਵਾਂ ਮੁਤਾਬਕ ਘੱਟੋ-ਘੱਟ 24 ਲੋਕਾਂ ਦੀ ਮੌਤਾਂ ਹੋਣ ਦਾ ਖਦਸ਼ਾ ਹੈ। ਇਹ ਹਾਦਸਾ ਜੋਹਾਨਸਬਰਗ ਦੇ ਪੂਰਬੀ ਬਾਹਰੀ ਇਲਾਕੇ ‘ਚ ਬੋਕਸਬਰਗ ਸ਼ਹਿਰ ਦੀ ਟਾਊਨਸ਼ਿਪ ‘ਚ ਹੋਇਆ। ਹਾਦਸਾ ਝੌਪੜੀ ਵਿੱਚ ਰੱਖੇ ਸਿਲੰਡਰ ਵਿੱਚੋਂ ਗੈਸ ਲੀਕ ਹੋਣ ਕਾਰਨ ਹੋਇਆ। ਲੀਕੇਜ਼ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ।