ਅਹਿਮਦਾਬਾਦ, 3 ਨਵੰਬਰ
ਗੁਜਰਾਤ ਦੇ ਕਛ ਜ਼ਿਲ੍ਹੇ ਵਿੱਚ ਅੱਜ ਤੜਕੇ 3.4 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਵਿਗਿਆਨ ਖੋਜ ਸੰਸਥਾ (ਆਈਐੱਸਆਰ) ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਭੂਚਾਲ ਨਾਲ ਜ਼ਿਲ੍ਹੇ ਵਿੱਚ ਜਾਨ-ਮਾਲ ਦੇ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ। ਗਾਂਧੀਨਗਰ ਸਥਿਤ ਆਈਐੱਸਆਰ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਤੜਕੇ 3.58 ਵਜੇ ਮਹਿਸੂਸ ਕੀਤੇ ਗਏ ਅਤੇ ਇਸ ਦਾ ਕੇਂਦਰ ਲਖਪਤ ਤੋਂ 53 ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ। ਆਈਐੱਸਆਰ ਦੇ ਅੰਕੜਿਆਂ ਮੁਤਾਬਕ, ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਸੂਬੇ ਦੇ ਸੌਰਾਸ਼ਟਰ ਖੇਤਰ ਦੇ ਅਮਰੇਲੀ ਜ਼ਿਲ੍ਹੇ ਵਿੱਚ 3.7 ਤੀਬਰਤਾ ਦਾ ਭੂਚਾਲ ਆਇਆ ਸੀ। ਗੁਜਰਾਤ ਵਿੱਚ ਭੂਚਾਲ ਦਾ ਖ਼ਤਰਾ ਕਾਫੀ ਜ਼ਿਆਦਾ ਰਹਿੰਦਾ ਹੈ। -ਪੀਟੀਆਈ