ਅਹਿਮਦਾਬਾਦ, 30 ਜੁਲਾਈ
ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਅੱਜ ਸਵੇਰੇ 10 ਮੰਜ਼ਿਲਾ ਹਸਪਤਾਲ ਦੀ ਬੇਸਮੈਂਟ ਵਿੱਚ ਅੱਗ ਲੱਗ ਗਈ, ਜਿਸ ਮਗਰੋਂ ਕਰੀਬ 125 ਮਰੀਜ਼ਾਂ ਨੂੰ ਇਹਤਿਆਤੀ ਉਪਰਾਲੇ ਵਜੋਂ ਉਥੋਂ ਤਬਦੀਲ ਕਰ ਦਿੱਤਾ ਗਿਆ। ਸ਼ਾਹੀਬਾਗ ਪੁਲੀਸ ਥਾਣੇ ਦੇ ਇੰਸਪੈਕਟਰ ਐੱਮ.ਡੀ.ਚੰਮਪਾਵਤ ਨੇ ਕਿਹਾ ਕਿ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ। ਉਧਰ ਅੱਗ ਬੁਝਾਊ ਦਸਤੇ ਦੇ ਅਧਿਕਾਰੀ ਨੇ ਕਿਹਾ ਕਿ ਹਸਪਤਾਲ ਵਿਚ ਰੈਨੋਵੇਸ਼ਨ ਦਾ ਕੰਮ ਜਾਰੀ ਸੀ, ਜਿਸ ਕਰਕੇ ਬੇਸਮੈਂਟ ਵਿੱਚ ਕੁਝ ਆਈਟਮਾਂ ਸਟੋਰ ਕਰਕੇ ਰੱਖੀਆਂ ਸਨ, ਜਿਸ ਨੂੰ ਅੱਗ ਲੱਗ ਗਈ ਤੇ ਸਾਰੇ ਪਾਸੇ ਧੂੰਆਂ ਫੈਲ ਗਿਆ। ਰਾਜਸਥਾਨ ਹਸਪਤਾਲ ਦੀ ਬੇਸਮੈਂਟ ਵਿੱਚ ਤੜਕੇ ਸਾਢੇ ਚਾਰ ਵਜੇ ਦੇ ਕਰੀਬ ਅੱਗ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। -ਪੀਟੀਆਈ