ਹਾਂਗਜ਼ੂ, 24 ਸਤੰਬਰ
ਭਾਰਤੀ ਮਹਿਲਾ ਨਿਸ਼ਾਨੇਬਾਜ਼ਾਂ ਦੀ ਤਿੱਕੜੀ ਮੇਹੁਲੀ ਘੋਸ਼, ਰਾਮਿਤਾ ਜਿੰਦਲ ਤੇ ਆਸ਼ੀ ਚੌਕਸੀ ਨੇ ਟੀਮ ਵਰਗ ਵਿੱਚ ਚਾਂਦੀ ਜਦੋਂਕਿ ਰਾਮਿਤਾ ਨੇ 10 ਮੀਟਰ ਏਅਰ ਰਾਈਫ਼ਲ ਵਿੱਚ ਦੇਸ਼ ਲਈ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਭਾਰਤੀ ਤਿੱਕੜੀ 1886 ਦੇ ਸਾਂਝੇ ਸਕੋਰ ਨਾਲ ਮੇਜ਼ਬਾਨ ਚੀਨ ਦੇ ਨਿਸ਼ਾਨੇਬਾਜ਼ਾਂ ਤੋਂ ਪਿੱਛੇ ਰਹੀ। ਚੀਨ ਦੀ ਟੀਮ ਨੇ 1896.6 ਦੇ ਸਕੋਰ ਨਾਲ ਏਸ਼ੀਅਨ ਰਿਕਾਰਡ ਤੋੜਿਆ। ਜੂਨੀਅਰ ਵਰਲਡ ਚੈਂਪੀਅਨ ਰਾਮਿਤਾ(19) ਨੇ ਅੱਠ ਸ਼ੂਟਰਾਂ ਦੇ ਫਾਈਨਲ ਵਿਚ 230.1 ਦੇ ਸਕੋਰ ਨਾਲ ਵਿਅਕਤੀਗਤ ਕਾਂਸੇ ਦਾ ਤਗਮਾ ਜਿੱਤਿਆ। ਚੀਨ ਦੀ ਹੁਆਂਗ ਯੁਟਿੰਗ ਨੇ 252.7 ਦੇ ਰਿਕਾਰਡ ਸਕੋਰ ਨਾਲ ਸੋਨ ਜਦੋਂਕਿ ਚੀਨ ਦੀ ਹੀ ਹਾਨ ਜਿਆਯੁ ਨੇ 251.3 ਅੰਕਾਂ ਨਾਲ ਚਾਂਦੀ ਜਿੱਤੀ। ਮੇਹੁਲੀ ਘੋਸ਼ 208.43 ਅੰਕਾਂ ਦੇ ਸਕੋਰ ਨਾਲ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਹੀ। -ਪੀਟੀਆਈ