ਨਵੀਂ ਦਿੱਲੀ, 19 ਨਵੰਬਰ
AI to fly back remaining passengers of cancelled Phuket-Delhi flight at earliest:ਥਾਈਲੈਂਡ ਦੇ ਫੁਕੇਟ ਵਿਚ ਸੌ ਦੇ ਕਰੀਬ ਭਾਰਤੀ ਯਾਤਰੀ ਫਸ ਗਏ ਹਨ, ਇਹ ਯਾਤਰੀ ਤਿੰਨ ਦਿਨ ਤੋਂ ਉਡਾਣ ਕਈ ਵਾਰ ਲੇਟ ਹੋਣ ਕਾਰਨ ਫਸੇ ਹੋਏ ਹਨ। ਯਾਤਰੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਕਈ ਵਾਰ ਉਡਾਣ ਵਿਚ ਬਿਠਾਇਆ ਗਿਆ ਤੇ ਬਾਅਦ ਵਿਚ ਉਡਾਣ ਰੱਦ ਕਰ ਦਿੱਤੀ ਗਈ। ਦੂਜੇ ਪਾਸੇ ਏਅਰ ਇੰਡੀਆ ਨੇ ਦਾਅਵਾ ਕੀਤਾ ਹੈ ਕਿ ਤਕਨੀਕੀ ਕਾਰਨਾਂ ਕਰ ਕੇ ਇਹ ਸਮੱਸਿਆ ਆਈ ਹੈ ਪਰ 70 ਯਾਤਰੀ ਭਾਰਤ ਆਉਣ ਲੲਂੀ ਉਡਾਣ ਵਿਚ ਬੈਠ ਚੁੱਕੇ ਹਨ। ਦੂਜੇ ਪਾਸੇ 30 ਯਾਤਰੀ ਹਾਲੇ ਵੀ ਥਾਈਲੈਂਡ ਵਿਚ ਫਸੇ ਹੋਏ ਹਨ। ਜਾਣਕਾਰੀ ਅਨੁਸਾਰ ਏਅਰ ਇੰਡੀਆ ਦੀ ਉਡਾਣ ਨੰਬਰ AI377 16 ਨਵੰਬਰ ਨੂੰ ਫੁਕੇਟ ਤੋਂ ਨਵੀਂ ਦਿੱਲੀ ਆ ਰਹੀ ਸੀ ਪਰ ਤਕਨੀਕੀ ਖਰਾਬੀ ਆਉਣ ਕਾਰਨ ਉਸ ਨੂੰ ਰੱਦ ਕਰ ਦਿੱਤਾ ਗਿਆ। ਯਾਤਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਉਡਾਣ ਤਿੰਨ ਵਾਰ ਰੱਦ ਕੀਤੀ ਗਈ ਜਿਸ ਖ਼ਿਲਾਫ਼ ਯਾਤਰੀਆਂ ਨੇ ਸੋਸ਼ਲ ਮੀਡੀਆ ’ਤੇ ਵੀ ਆਪਣੀ ਭੜਾਸ ਕੱਢੀ ਹੈ।
ਏਅਰ ਇੰਡੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ’ਤੇ ਅਫਸੋਸ ਹੈ ਕਿ ਯਾਤਰੀ ਪ੍ਰੇਸ਼ਾਨ ਹੋਏ ਹਨ। ਸੂਤਰਾਂ ਨੇ ਦੱਸਿਆ ਕਿ ਉਸ ਫਲਾਈਟ ’ਚ 144 ਯਾਤਰੀ ਸਨ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਵਾਪਸ ਆ ਗਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਹਵਾਈ ਜਹਾਜ਼ ਵਿਚ ਤਕਨੀਕੀ ਸਮੱਸਿਆ ਨੂੰ ਠੀਕ ਕਰ ਲਿਆ ਗਿਆ ਹੈ।