ਚੰਡੀਗੜ੍ਹ, 23 ਸਤੰਬਰ
ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਤਿੱਖਾ ਹਮਲਾ ਕਰਦਿਆਂ ਕਾਂਗਰਸ ਨੂੰ ‘ਦਲਿਤ ਵਿਰੋਧੀ’ ਪਾਰਟੀ ਦੱਸਦਿਆਂ ਕਿਹਾ ਕਿ ਇਸ ਨੇ ਕੁਮਾਰੀ ਸ਼ੈਲਜਾ ਅਤੇ ਅਸ਼ੋਕ ਤੰਵਰ ਵਰਗੇ ਦਲਿਤ ਆਗੂਆਂ ਦਾ ਅਪਮਾਨ ਕੀਤਾ ਹੈ। ਸ਼ਾਹ ਨੇ ਰਾਖਵੇਂਕਰਨ ’ਤੇ ਟਿੱਪਣੀ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਵੀ ਅਲੋਚਨਾ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਕੋਈ ਹੈ ਜੋ ਕੋਟੇ ਦੀ ਰੱਖਿਆ ਕਰ ਸਕਦਾ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।
ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼ਾਹ 5 ਟੋਹਾਣਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ਼ਾਹ ਨੇ ਆਪਣੇ ਸੰਬੋਧਨ ’ਚ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦਲਿਤ ਨੇਤਾਵਾਂ ਦਾ ਅਪਮਾਨ ਕੀਤਾ, ਚਾਹੇ ਉਹ ਅਸ਼ੋਕ ਤੰਵਰ ਹੋਵੇ ਜਾਂ ਭੈਣ ਕੁਮਾਰੀ ਸ਼ੈਲਜਾ ਕਾਂਗਰਸ ਨੇ ਸਭ ਦਾ ਅਪਮਾਨ ਕੀਤਾ ਹੈ। -ਪੀਟੀਆਈ