ਮੁੰਬਈ, 18 ਨਵੰਬਰ
Diljit Dosanjh: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਨੇ ਆਪਣੇ ਸੰਗੀਤ ਸਮਾਰੋਹ ਦੌਰਾਨ ਤਿਲੰਗਾਨਾ ਸਰਕਾਰ ਵੱਲੋਂ ਭੇਜੇ ਨੋਟਿਸ ਬਾਰੇ ਗੱਲ ਕਰਦਿਆਂ ਕਿਹਾ ਕਿ ਜੇ ਸਾਰੇ ਸੂਬੇ ਸ਼ਰਾਬ ’ਤੇ ਪਾਬੰਦੀ ਲਗਾਉਂਦੇ ਹਨ ਤਾਂ ਉਹ ਸ਼ਰਾਬ ਬਾਰੇ ਗੀਤ ਗਾਉਣਾ ਬੰਦ ਕਰ ਦੇਣਗੇ ਅਤੇ ਇਹ ਵੀ ਸਾਂਝਾ ਕੀਤਾ ਕਿ ਉਹ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ ਹੈ ਕਿਉਂਕਿ ਰਾਜ ਵਿੱਚ ਸ਼ਰਾਬ ’ਤੇ ਪਾਬੰਦੀ ਹੈ।
ਦਿਲਜੀਤ ਦੋਸਾਂਝ (Diljit Dosanjh) ਦੀ ਟਿੱਪਣੀ ਤਿਲੰਗਾਨਾ ਸਰਕਾਰ ਵੱਲੋਂ ਉਸ ਨੂੰ ਹੈਦਰਾਬਾਦ ਸੰਗੀਤ ਸਮਾਰੋਹ ਤੋਂ ਪਹਿਲਾਂ ਆਪਣੇ ਗੀਤਾਂ ਵਿੱਚ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਨਾ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਆਈ ਹੈ। ਅਹਿਮਦਾਬਾਦ ਵਿੱਚ ਆਪਣੇ ਸਮਾਰੋਹ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਵੀ ਮੈਂ ਸ਼ਰਾਬ ਬਾਰੇ ਕੋਈ ਗੀਤ ਨਹੀਂ ਗਾਵਾਂਗਾ। ਇਹ ਇਸ ਲਈ ਹੈ ਕਿਉਂਕਿ ਗੁਜਰਾਤ ਇੱਕ ਡਰਾਈ ਸੂਬਾ (dry state) ਹੈ ਭਾਵ ਉਥੇ ਸ਼ਰਾਬਬੰਦੀ ਲਾਗੂ ਹੈ।
ਉਨ੍ਹਾਂ ਕਿਹਾ, ‘‘ਇੱਥੇ ਸ਼ਰਾਬ ’ਤੇ ਪਾਬੰਦੀ ਹੈ, ਤਾਂ ਮੈਂ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ ਹਾਂ। ਮੈਂ ਖੁੱਲ੍ਹ ਕੇ ਗੁਜਰਾਤ ਸਰਕਾਰ ਦਾ ਸਮਰਥਨ ਕਰਦਾ ਹਾਂ।’’ ਦਿਲਜੀਤ (Diljit Dosanjh) ਨੇ ਐਲਾਨ ਕੀਤਾ ਕਿ ਤੁਸੀਂ ਦੇਸ਼ ਭਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰੋ, ਮੈਂ ਸ਼ਰਾਬ ’ਤੇ ਗੀਤ ਗਾਉਣੇ ਬੰਦ ਕਰ ਦੇਵਾਂਗਾ।
Diljit Dosanjh in Ahmedabad: “Never consumed alcohol, never endorsed it. If India becomes a ‘Dry State,’ I’ll never sing about alcohol again! Let’s start a ‘Dry State’ campaign. Admin, make my concert day a Dry Day!” Bold stand! 👏🍃 #DiljitDosanjh #DryStateCampaign pic.twitter.com/VleTzJ3Gpg
— “Movie Keeda Diaries : Cinematic Obsession” (@altamash4u) November 17, 2024
ਦਿਲਜੀਤ (Diljit Dosanjh) ਨੇ ਹੋਰ ਕਿਹਾ, “ਮੈਂ ਦਰਜਨਾਂ ਭਗਤੀ ਗੀਤ ਗਾਏ ਹਨ। ਮੈਂ ਪਿਛਲੇ 10 ਦਿਨਾਂ ਵਿੱਚ ਦੋ ਭਗਤੀ ਗੀਤ ਰਿਲੀਜ਼ ਕੀਤੇ ਹਨ। ਪਰ ਕੋਈ ਵੀ ਉਸ ਬਾਰੇ ਗੱਲ ਨਹੀਂ ਕਰ ਰਿਹਾ। ਟੀਵੀ ’ਤੇ ਹਰ ਕੋਈ ਸਿਰਫ਼ ‘ਪਟਿਆਲਾ ਪੈੱਗ’ ਬਾਰੇ ਗੱਲ ਕਰ ਰਿਹਾ ਹੈ।”
ਆਓ ਇੱਕ ਅੰਦੋਲਨ ਸ਼ੁਰੂ ਕਰੀਏ। ਜੇ ਸਾਰੇ ਰਾਜ ਆਪਣੇ ਆਪ ਨੂੰ ਡਰਾਈ ਸਟੇਟ ਐਲਾਨਦੇ ਹਨ, ਤਾਂ ਅਗਲੇ ਦਿਨ ਤੋਂ ਦਿਲਜੀਤ ਦੋਸਾਂਝ ਲਾਈਵ ਕੰਸਰਟ ਵਿੱਚ ਸ਼ਰਾਬ ’ਤੇ ਗੀਤ ਗਾਉਣਾ ਬੰਦ ਕਰ ਦੇਵੇਗਾ।
View this post on Instagram
ਉਨ੍ਹਾਂ ਕਿਹਾ, ‘‘ਮੇਰੇ ਕੋਲ ਇੱਕ ਹੋਰ ਪੇਸ਼ਕਸ਼ ਹੈ। ਮੈਂ ਜਿਸ ਵੀ ਸ਼ਹਿਰ ਵਿੱਚ ਪਰਫਾਰਮ ਕਰਾਂਗਾ, ਉਥੇ ਇਕ ਦਿਨ ਲਈ ਡਰਾਈ ਡੇ ਘੋਸ਼ਿਤ ਕਰੋ। ਮੈਂ ਸ਼ਰਾਬ ਬਾਰੇ ਗੀਤ ਨਹੀਂ ਗਾਵਾਂਗਾ।” ਦਿਲਜੀਤ ਨੇ 17 ਨਵੰਬਰ ਨੂੰ ਅਹਿਮਦਾਬਾਦ ਵਿੱਚ ਪਰਫਾਰਮ ਕੀਤਾ। ਉਸ (Diljit Dosanjh) ਦਾ ਅਗਲਾ ਸਟਾਪ ਲਖਨਊ ਹੈ। ਇਸ ਤੋਂ ਬਾਅਦ ਉਹ ਪੁਣੇ, ਕੋਲਕਾਤਾ, ਬੈਂਗਲੁਰੂ, ਇੰਦੌਰ ਅਤੇ ਚੰਡੀਗੜ੍ਹ ਵਿੱਚ ਪਰਫਾਰਮ ਕਰੇਗਾ। ਉਸ ਦਾ ਦੌਰਾ 29 ਦਸੰਬਰ ਨੂੰ ਗੁਹਾਟੀ ਵਿੱਚ ਸਮਾਪਤ ਹੋਵੇਗਾ। ਉਨ੍ਹਾਂ ਕਿਹਾ, ‘‘ਮੈਂ ਤਾਂ ਚਾਹੁੰਦਾ ਹਾਂ ਕਿ ਸਾਡੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਸਾਹਿਬ ਨੂੰ dry city ਐਲਾਨ ਦਿੱਤਾ ਜਾਵੇ।’’
ਉਸ ਨੂੰ ਤਿਲੰਗਾਨਾ ਸਰਕਾਰ ਨੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਨੂੰ ਪੇਸ਼ ਨਾ ਕਰਨ ਲਈ ਇੱਕ ਨੋਟਿਸ ਭੇਜਿਆ ਸੀ, ਜਿਸ ਦਾ ਦਿਲਜੀਤ ਨੇ ਆਪਦੇ ਸ਼ੋਅ ਦੌਰਾਨ ਜ਼ੋਰਦਾਰ ਜਵਾਬ ਦਿੱਤਾ। NDTV ਦੇ ਅਨੁਸਾਰ, ਦਿਲਜੀਤ (Diljit Dosanjh) ਦੇ ਹੈਦਰਾਬਾਦ ਕੰਸਰਟ ਦੀਆਂ ਕਈ ਕਲਿੱਪਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਕਿਉਂਕਿ ਉਸਨੇ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਮਸ਼ਹੂਰ ਗੀਤਾਂ ਦੇ ਬੋਲਾਂ ਨੂੰ ਢੁਕਵੇਂ ਅੰਦਾਜ਼ ਵਿਚ ਬਦਲ ਦਿੱਤਾ ਸੀ। ਆਈਏਐੱਨਐੱਸ