ਨਵੀਂ ਦਿੱਲੀ, 23 ਜੂਨ
ਭਾਰਤ ਦੇ ਨਾਮੀ ਪਹਿਲਵਾਨਾਂ, ਜਿਨ੍ਹਾਂ ਵਿੱਚ ਓਲੰਪੀਅਨ ਤਮਗਾ ਜੇਤੂ ਬਜਰੰਗ ਪੂਨੀਆ ਵੀ ਸ਼ਾਮਲ ਹੈ, ਨੇ ਖੇਡ ਮੰਤਰਾਲੇ ਨੂੰ ਲਿਖਿਆ ਹੈ ਕਿ ਉਹ ਆਗਾਮੀ ਏਸ਼ੀਆਈ ਖੇਡਾਂ ਦੇ ਟਰਾਇਲਾਂ ਦੀ ਤਿਆਰੀ ਲਈ ਅਮਰੀਕਾ ਟ੍ਰੇਨਿੰਗ ਕਰਨਾ ਚਾਹੁੰਦੇ ਹਨ। ਭਾਰਤੀ ਓਲੰਪਿਕ ਸੰਘ ਦੇ ਸੰਯੁਕਤ ਸਕੱਤਰ ਕਲਿਆਣ ਚੌਬੇ ਨੇ ਕਿਹਾ ਕਿ ਏਸ਼ਿਆਈ ਖੇਡਾਂ 2023 ਦੇ ਟਰਾਇਲਾਂ ਤੋਂ ਪਹਿਲਾਂ ਅਮਰੀਕਾ ‘ਚ ਸਿਖਲਾਈ ਦੇਣ ਦੀ ਪਹਿਲਵਾਨਾਂ ਦੀ ਮੰਗ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਆਈਓਏ ਅਤੇ ਮੰਤਰਾਲਾ ਬਾਅਦ ‘ਚ ਫੈਸਲਾ ਕਰੇਗਾ।