ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 20 ਅਗਸਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪਾਰਟੀ ਦੀ ਕਮਾਨ ਆਪਣੇ ਹੱਥਾਂ ਵਿਚ ਲੈਣ ਮਗਰੋਂ ਪਹਿਲੀ ਵਾਰ ਕਾਂਗਰਸ ਵਰਕਿੰਗ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਸ਼ਸ਼ੀ ਥਰੂਰ, ਸਚਿਨ ਪਾਇਲਟ, ਰਣਦੀਪ ਸੁਰਜੇਵਾਲਾ ਤੇ ਕੁਮਾਰੀ ਸ਼ੈਲਜਾ ਸਣੇ ਹੋਰ ਆਗੂ ਸ਼ਾਮਲ ਹਨ। ਹੋਰਨਾਂ ਮੈਂਬਰਾਂ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ, ਪੀ.ਚਿਦੰਬਰਮ, ਮਨਮੋਹਨ ਸਿੰਘ, ਸਲਮਾਨ ਖੁਰਸ਼ੀਦ, ਜੈਰਾਮ ਰਮੇਸ਼, ਕੇ.ਸੀ.ਵੇਣੂਗੋਪਾਲ ਹਨ। ਕਮੇਟੀ ਵਿਚ 18 ਸਥਾਈ ਇਨਵਾਇਟੀਆਂ ਵਿਚ ਵੀਰੱਪਾ ਮੋਇਲੀ, ਦੀਪੇਂਦਰ ਹੁੱਡਾ, ਹਰੀਸ਼ ਰਾਵਤ ਤੇ ਹੋਰ ਹਨ। ਕਮੇਟੀ ਵਿੱਚ ਜੀ-23 ਆਗੂਆਂ ਆਨੰਦ ਸ਼ਰਮਾ, ਸ਼ਸ਼ੀ ਥਰੂਰ, ਮਨੀਸ਼ ਤਿਵਾੜੀ ਤੇ ਵੀਰੱਪਾ ਮੋਇਲੀ ਨੂੰ ਬਹਾਲ ਰੱਖਿਆ ਗਿਆ ਹੈ। ਕਮੇਟੀ ਵਿੱਚ ਸ਼ਾਮਲ ਨਵੇਂ ਮੈਂਬਰਾਂ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਮੰਡੀ ਤੋਂ ਸੰਸਦ ਮੈਂਬਰ ਪ੍ਰਤਿਭਾ ਸਿੰਘ ਪ੍ਰਮੁੱਖ ਹਨ।