ਨਵੀਂ ਦਿੱਲੀ, 30 ਅਕਤੂਬਰ
ਉੱਤਰੀ ਦਿੱਲੀ ਦੇ ਚਾਂਦਨੀ ਚੌਂਕ ਖੇਤਰ ਵਿਚ ਜੈਨ ਮੰਦਰ ਦੇ ਦਰਸ਼ਨ ਕਰਨ ਦੌਰਾਨ ਭਾਰਤ ਵਿਚ ਫਰਾਂਸ ਦੇ ਰਾਜਦੂਤ ਥੀਏਰੀ ਮੈਥੌ ਤੋਂ ਕਥਿਤ ਤੌਰ ’ਤੇ ਮੋਬਾਈਲ ਫੋਨ ਚੋਰੀ ਕਰਨ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਗੁੰਮ ਹੋਇਆ ਫ਼ੋਨ ਬਰਾਮਦ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਵਿੱਚ ਫਰਾਂਸ ਦੇ ਰਾਜਦੂਤ ਥੀਏਰੀ ਮੈਥੌ ਨੇ ਇੱਕ ਈ-ਸ਼ਿਕਾਇਤ ਦਾਇਰ ਕੀਤੀ ਸੀ ਕਿ ਉੱਤਰੀ ਦਿੱਲੀ ਦੇ ਚਾਂਦਨੀ ਚੌਕ ਖੇਤਰ ਵਿੱਚ ਜੈਨ ਮੰਦਰ ਨੇੜੇ ਉਸਦਾ ਮੋਬਾਈਲ ਫੋਨ ਗੁਆਚ ਗਿਆ ਸੀ। ਈ-ਸ਼ਿਕਾਇਤ ਜਾਂ ਨਿੱਜੀ ਸਮਾਨ ਦੇ ਗੁੰਮ ਹੋਣ ਦੀ 20 ਅਕਤੂਬਰ ਨੂੰ ਦਰਜ ਕੀਤੀ ਗਈ ਸੀ। ਏਐੱਨਆਈ