ਜੰਮੂ, 3 ਜੁਲਾਈ
ਦੱਖਣੀ ਕਸ਼ਮੀਰ ਵਿੱਚ ਸਥਿਤ ਅਮਰਨਾਥ ਤੀਰਥ ਅਸਥਾਨ ਲਈ ਅੱਜ 4,758 ਸ਼ਰਧਾਲੂਆਂ ਦਾ ਇੱਕ ਹੋਰ ਜੱਥਾ ਇੱਥੋਂ ਦੇ ਬੇਸ ਕੈਂਪ ਤੋਂ ਰਵਾਨਾ ਹੋਇਆ। ਅੱਜ ਤੱਕ 20 ਹਜ਼ਾਰ ਤੋਂ ਵੱਧ ਸ਼ਰਧਾਲੂ 3,880 ਮੀਟਰ ਦੀ ਉਚਾਈ ‘ਤੇ ਸਥਿਤ ਅਮਰਨਾਥ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ। ਚੌਥਾ ਜੱਥਾ ਤੜਕੇ 3.40 ਅਤੇ 4.10 ਵਜੇ ਦੋ ਕਾਫਲਿਆਂ ਵਿੱਚ ਰਵਾਨਾ ਹੋਇਆ। ਉਸ ਦੇ ਨਾਲ ਅੱਠ ਸੁਰੱਖਿਆ ਵਾਹਨ ਅਤੇ ਐਂਬੂਲੈਂਸ ਹੈ।