ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਗਸਤ
ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ’ਤੇ ਚਰਚਾ ਕਰਦਿਆਂ 60 ਸੀਟਾਂ ’ਤੇ ਪੈਨਲ ਬਣਾ ਦਿੱਤੇ ਹਨ। ਬਾਕੀ ਦੀਆਂ 30 ਸੀਟਾਂ ’ਤੇ ਸ਼ੁੱਕਰਵਾਰ ਨੂੰ ਪੈਨਲ ਬਣਾਏ ਜਾ ਸਕਦੇ ਹਨ। ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 2 ਸਤੰਬਰ ਨੂੰ ਤੈਅ ਹੈ ਜਿਸ ’ਚ ਕੁਝ ਨਾਵਾਂ ’ਤੇ ਮੋਹਰ ਲੱਗ ਸਕਦੀ ਹੈ। ਪਾਰਟੀ ਨੇ ਚੋਣਾਂ ’ਚ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨ੍ਹਾਂ ਹੀ ਮੈਦਾਨ ’ਚ ਉਤਰਨ ਦਾ ਫ਼ੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਕਾਂਗਰਸ ਦੋ ਤੋਂ ਤਿੰਨ ਵਾਰ ਚੋਣ ਹਾਰਨ ਵਾਲੇ ਆਗੂਆਂ ਨੂੰ ਟਿਕਟ ਨਹੀਂ ਦੇਵੇਗੀ।