ਬੇਰੂਤ, 8 ਅਕਤੂਬਰ
ਲਬਿਨਾਨ ਦੇ ਦਹਿਸ਼ਤੀ ਸਮੂਹ ਹਿਜ਼ਬੁੱਲਾ ਨੇ ਸੀਰੀਆ ਵਿੱਚ ਇਜ਼ਰਾਇਲ ਦੇ ਕਬਜ਼ੇ ਵਾਲੇ ਗੋਲਨ ਹਾਈਟਸ ਨਾਲ ਲੱਗਦੀ ਦੇਸ਼ ਦੀ ਸਰਹੱਦ ’ਤੇ ਇਕ ਵਵਿਾਦਿਤ ਇਲਾਕੇ ਵਿਚ ਇਜ਼ਰਾਇਲ ਦੇ ਤਿੰਨ ਟਿਕਾਣਿਆਂ ’ਤੇ ਅੱਜ ਕਈ ਰਾਕੇਟ ਦਾਗ਼ੇ ਤੇ ਗੋਲਾਬਾਰੀ ਕੀਤੀ। ਹਿਜ਼ਬੁੱਲਾ ਨੇ ਇਕ ਬਿਆਨ ਵਿੱਚ ਕਿਹਾ ਕਿ ‘ਫਲਸਤੀਨੀ ਵਿਰੋਧ’ ਨਾਲ ਇਕਜੁੱਟਤਾ ਜਤਾਉਣ ਲਈ ‘ਵੱਡੀ ਗਿਣਤੀ ਵਿੱਚ ਰਾਕੇਟਾਂ ਤੇ ਧਮਾਕਾਖੇਜ਼ ਸਮੱਗਰੀ’ ਦਾ ਇਸਤੇਮਾਲ ਕਰਕੇ ਇਹ ਹਮਲਾ ਕੀਤਾ ਗਿਆ। ਦਹਿਸ਼ਤੀ ਸਮੂਹ ਨੇ ਦੱਸਿਆ ਕਿ ਉਸ ਨੇ ਇਜ਼ਰਾਇਲੀ ਟਿਕਾਣਿਆਂ ਨੂੰ ਸਿੱਧੇ ਤੌਰ ’ਤੇ ਨਿਸ਼ਾਨਾ ਬਣਾਇਆ। ਉਧਰ ਇਜ਼ਰਾਇਲੀ ਫੌਜ ਨੇ ਵੀ ਜਵਾਬੀ ਕਾਰਵਾਈ ਵਿੱਚ ਲਬਿਨਾਨੀ ਇਲਾਕਿਆਂ ਵਿੱਚ ਗੋਲਾਬਾਰੀ ਕੀਤੀ। ਇਸ ਹਮਲੇ ’ਚ ਕਿੰਨੇ ਲੋਕ ਮਾਰੇ ਗਏ ਜਾਂ ਜ਼ਖ਼ਮੀ ਹੋਏ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਇਜ਼ਰਾਇਲ ਨੇ 1967 ਵਿੱਚ ਪੱਛਮੀ ਏਸ਼ੀਆ ਜੰਗ ਦੌਰਾਨ ਸੀਰੀਆ ਤੋਂ ਸ਼ੀਬਾ ਫਾਰਮਜ਼ ਦਾ ਕਬਜ਼ਾ ਖੋਹ ਲਿਆ ਸੀ, ਪਰ ਲਬਿਨਾਨ ਇਸ ਇਲਾਕੇ ਤੇ ਨੇੜਲੇ ਫਾਰ ਚੌਬਾ ਪਰਬੱਤੀ ਇਲਾਕੇ ’ਤੇ ਆਪਣਾ ਦਾਅਵਾ ਜਤਾਉਂਦਾ ਹਾਂ। ਇਜ਼ਰਾਇਲ ਨੇ 1981 ਵਿੱਚ ਗੋਲਨ ਹਾਈਟਸ ’ਤੇ ਕਬਜ਼ਾ ਕੀਤਾ ਸੀ। -ਏਪੀ