ਬੇਰੂਤ, 14 ਅਕਤੂਬਰ
ਲਬਿਨਾਨ ਦੇ ਦੱਖਣੀ ਪਿੰਡ ਅਲਮਾ ਅਲ-ਸ਼ਾਬ ‘ਤੇ ਇਜ਼ਰਾਇਲੀ ਹਮਲਿਆਂ ਵਿੱਚ ਲਬਿਨਾਨੀ ਫੋਟੋਗ੍ਰਾਫਰ ਦੀ ਮੌਤ ਹੋ ਗਈ ਅਤੇ ਛੇ ਪੱਤਰਕਾਰ ਜ਼ਖਮੀ ਹੋ ਗਏ। ਇਜ਼ਰਾਈਲ ਫੌਜ ਨੇ ਪੱਤਰਕਾਰਾਂ ਨੂੰ ਲੈ ਕੇ ਜਾ ਰਹੇ ਵਾਹਨ ‘ਤੇ ਹਮਲਾ ਕੀਤਾ, ਜਿਸ ਕਾਰਨ ਰਾਇਟਰਜ਼ ਦਾ ਲਬਿਨਾਨੀ ਫੋਟੋਗ੍ਰਾਫਰ ਇਸਮ ਅਬਦੁੱਲਾ ਮਾਰਿਆ ਗਿਆ ਤੇ ਅੰਤਰਰਾਸ਼ਟਰੀ ਏਜੰਸੀਆਂ ਲਈ ਕੰਮ ਕਰ ਰਹੇ ਛੇ ਹੋਰ ਪੱਤਰਕਾਰਾਂ ਨੂੰ ਜ਼ਖਮੀ ਕਰ ਦਿੱਤਾ। ਇਨ੍ਹਾਂ ਵਿੱਚ ਏਜੰਸੀ ਫਰਾਂਸ-ਪ੍ਰੈਸ (ਏਐੱਫਪੀ) ਅਤੇ ਅਲ-ਜਜ਼ੀਰਾ ਟੀਵੀ ਚੈਨਲ ਦੇ ਪੱਤਰਕਾਰ ਸ਼ਾਮਲ ਹਨ। ਜ਼ਖਮੀਆਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ। ਲਬਿਨਾਨ ਦੇ ਮੰਤਰੀ ਮੰਡਲ ਨੇ ਪੱਤਰਕਾਰਾਂ ਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਬਣਾਉਣ ਲਈ ਇਜ਼ਰਾਈਲ ਦੀ ਨਿੰਦਾ ਕੀਤੀ।