ਤਿਰੂਵਨੰਤਪੁਰਮ, 28 ਜੂਨ
ਕੇਰਲ ਦੇ ਕਲੰਬਲਮ ਵਿੱਚ ਵਿਆਹ ਤੋਂ ਪਹਿਲਾਂ ਲਾੜੀ ਦੇ ਪਿਤਾ ਨੂੰ ਉਸ ਦੇ ਗੁਆਂਢੀ ਨੇ ਕਥਿਤ ਤੌਰ ‘ਤੇ ਮਾਰ ਦਿੱਤਾ। ਪੁਲੀਸ ਨੇ ਦੱਸਿਆ ਕਿ ਰਾਜੂ (61) ਨੂੰ ਗੁਆਂਢੀ ਜਿਸਨੂ ਨੇ 27 ਜੂਨ ਨੂੰ ਝਗੜੇ ਤੋਂ ਬਾਅਦ ਕਥਿਤ ਤੌਰ ‘ਤੇ ਮਾਰ ਦਿੱਤਾ ਸੀ। ਜਿਸਨੂ ਦੀ ਲਾੜੀ ਨਾਲ ਦੋਸਤੀ ਸੀ। ਪੁਲੀਸ ਨੇ ਦੱਸਿਆ ਕਿ ਘਟਨਾ ਦੌਰਾਨ ਜਿਸਨੂ ਦੇ ਨਾਲ ਉਸ ਦਾ ਭਰਾ ਜੀਜਿਨ ਅਤੇ ਉਸ ਦੇ ਦੋ ਦੋਸਤ ਸ਼ਿਆਮ ਅਤੇ ਮਨੂ ਵੀ ਸਨ। ਸਾਰੇ 25 ਤੋਂ 30 ਸਾਲ ਦੀ ਉਮਰ ਦੇ ਹਨ। ਮ੍ਰਿਤਕ ਦੇ ਸਿਰ ‘ਤੇ ਵਾਰ ਕੀਤਾ ਗਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਤੇ ਬਾਅਦ ‘ਚ ਉਸ ਦੀ ਮੌਤ ਹੋ ਗਈ। ਲੜਾਈ ਦੇ ਕਾਰਨ ਦਾ ਪਤਾ ਨਹੀਂ ਲੱਗਿਆ। ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।