ਇੰਫਾਲ, 5 ਨਵੰਬਰ
ਮਣੀਪੁਰ ਸਰਕਾਰ ਨੇ ਮੋਬਾਈਲ ਇੰਟਰਨੈੱਟ ’ਤੇ ਪਾਬੰਦੀ 8 ਨਵੰਬਰ ਤਕ ਵਧਾ ਦਿੱਤੀ ਹੈ। ਇਹ ਜਾਣਕਾਰੀ ਐਤਵਾਰ ਨੂੰ ਵਿਭਾਗੀ ਸੂਤਰਾਂ ਵੱਲੋਂ ਦਿੱਤੀ ਗਈ। ਇਹ ਕਦਮ ਉਸ ਸਮੇਂ ਆਇਆ ਹੈ ਜਦੋਂ ਭੀੜ ਨੇ ਬੁੱਧਵਾਰ ਨੂੰ ਇੱਥੇ ਮਣੀਪੁਰ ਰਾਈਫਲਜ਼ ਦੇ ਇੱਕ ਕੈਂਪ ‘ਤੇ ਹਮਲਾ ਕਰਕੇ ਇਸ ਦਾ ਅਸਲਾ ਲੁੱਟ ਲਿਆ ਸੀ, ਜਿਸ ਨਾਲ ਸੁਰੱਖਿਆ ਕਰਮਚਾਰੀਆਂ ਨੂੰ ਹਵਾ ਵਿੱਚ ਕਈ ਰਾਉਂਡ ਫਾਇਰ ਕਰਨ ਲਈ ਕਿਹਾ ਗਿਆ ਸੀ। ਪਾਬੰਦੀ ਨੂੰ “ਉਸ ਖਦਸ਼ੇ ਤੋਂ ਬਾਅਦ ਵਧਾਇਆ ਗਿਆ ਸੀ ਕਿ ਸਮਾਜ ਵਿਰੋਧੀ ਤੱਤ ਲੋਕਾਂ ਦੇ ਜਨੂੰਨ ਨੂੰ ਭੜਕਾਉਣ ਵਾਲੀਆਂ ਤਸਵੀਰਾਂ, ਨਫ਼ਰਤ ਭਰੇ ਭਾਸ਼ਣਾਂ ਅਤੇ ਨਫ਼ਰਤ ਵਾਲੇ ਵੀਡੀਓ ਸੰਦੇਸ਼ਾਂ ਨੂੰ ਪ੍ਰਸਾਰਤਿ ਕਰਨ ਲਈ ਸੋਸ਼ਲ ਮੀਡੀਆ ਦੀ ਵਿਆਪਕ ਵਰਤੋਂ ਕਰ ਸਕਦੇ ਹਨ ਜਿਸ ਨਾਲ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਸਥਤਿੀ ‘ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ।’’ -ਪੀਟੀਆਈ