ਮੁੰਬਈ, 23 ਜੂਨ
ਮੁੰਬਈ ਪੁਲੀਸ ਨੇ ਉਸ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੂੰ ਇੱਥੋਂ ਦਿੱਲੀ ਜਾ ਰਹੀ ਉਡਾਣ ਦੇ ਚਾਲਕ ਦਲ ਦੇ ਮੈਂਬਰ ਨੇ ਨੂੰ ਫ਼ੋਨ ‘ਤੇ ‘ਹਾਈਜੈਕਿੰਗ’ ਬਾਰੇ ਗੱਲ ਕਰਦੇ ਸੁਣਿਆ। ਇਹ ਘਟਨਾ ਵੀਰਵਾਰ ਰਾਤ ਨੂੰ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਾਪਰੀ। ਪੁਲੀਸ ਨੇ ਕਿਹਾ, ‘ਵਿਸਤਾਰਾ ਜਹਾਜ਼ ਅਮਲੇ ਦੇ ਮੈਂਬਰ, ਜਿਸ ਨੇ ਦਿੱਲੀ ਜਾਣਾ ਸੀ, ਨੇ ਪੁਰਸ਼ ਯਾਤਰੀ ਨੂੰ ਆਪਣੇ ਫ਼ੋਨ ‘ਤੇ ਹਾਈਜੈਕ ਕਰਨ ਬਾਰੇ ਗੱਲ ਕਰਦੇ ਸੁਣਿਆ। ਚਾਲਕ ਦਲ ਦੇ ਮੈਂਬਰ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਪੁਲੀਸ ਨੂੰ ਵੀ ਸੁਚੇਤ ਕੀਤਾ ਗਿਆ।’ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਮਾਨਸਿਕ ਤੌਰ ‘ਤੇ ਅਸਥਿਰ ਹੈ ਅਤੇ 2021 ਤੋਂ ਉਸ ਦਾ ਇਲਾਜ ਚੱਲ ਰਿਹਾ ਹੈ। ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।