ਕਰਾਚੀ, 30 ਜੂਨ
ਮਸ਼ਹੂਰ ਪਾਕਿਸਤਾਨੀ ਸਨੂਕਰ ਖਿਡਾਰੀ ਅਤੇ ਏਸ਼ੀਆਈ ਅੰਡਰ-21 ਚਾਂਦੀ ਦਾ ਤਗਮਾ ਜੇਤੂ ਮਾਜਿਦ ਅਲੀ ਨੇ ਪੰਜਾਬ ਦੇ ਫੈਸਲਾਬਾਦ ਨੇੜੇ ਆਪਣੇ ਜੱਦੀ ਸ਼ਹਿਰ ਸਮੁੰਦਰੀ ਵਿੱਚ ਖ਼ੁਦਕੁਸ਼ੀ ਕਰ ਲਈ। ਉਹ 28 ਸਾਲ ਦਾ ਸੀ। ਮਾਜਿਦ ਕਥਿਤ ਤੌਰ ‘ਤੇ ਡਿਪਰੈਸ਼ਨ ਤੋਂ ਪੀੜਤ ਸੀ ਅਤੇ ਪੁਲੀਸ ਅਨੁਸਾਰ ਲੱਕੜ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਨੇ ਕਈ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਕੀਤੀ ਅਤੇ ਰਾਸ਼ਟਰੀ ਸਰਕਟ ਵਿੱਚ ਸਿਖਰਲਾ ਦਰਜਾ ਪ੍ਰਾਪਤ ਖਿਡਾਰੀ ਸੀ। ਮਾਜਿਦ ਇੱਕ ਮਹੀਨੇ ਵਿੱਚ ਮਰਨ ਵਾਲਾ ਦੂਜਾ ਸਨੂਕਰ ਖਿਡਾਰੀ ਹੈ। ਪਿਛਲੇ ਮਹੀਨੇ ਇੱਕ ਹੋਰ ਅੰਤਰਰਾਸ਼ਟਰੀ ਸਨੂਕਰ ਖਿਡਾਰੀ ਮੁਹੰਮਦ ਬਿਲਾਲ ਦੀ ਦਿਲ ਦੀ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।