ਨਵੀਂ ਦਿੱਲੀ, 13 ਅਗਸਤ
ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਗਾਂਧੀ ‘ਬਹੁਤ ਚੰਗੀ’ ਸੰਸਦ ਮੈਂਬਰ ਸਾਬਤ ਹੋਵੇਗੀ। ਵਾਡਰਾ ਨੇ ਆਸ ਜਤਾਈ ਕਿ ਪਾਰਟੀ ਪ੍ਰਿਯੰਕਾ ਲਈ ਕੋਈ ਬਿਹਤਰ ਯੋਜਨਾ ਬਣਾਏਗੀ। ਵਾਡਰਾ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਉਸ (ਪ੍ਰਿਯੰਕਾ) ਨੂੰ ਯਕੀਨੀ ਤੌਰ ’ਤੇ ਲੋਕ ਸਭਾ ਵਿੱਚ ਹੋਣਾ ਚਾਹੀਦਾ ਹੈ। ਉਸ ਕੋਲ ਕਾਬਲੀਅਤ ਹੈ। ਉਹ ਬਹੁਤ ਚੰਗੀ ਸੰਸਦ ਮੈਂਬਰ ਸਾਬਤ ਹੋਵੇਗੀ ਤੇ ਉਹ ਉਥੇ ਬੈਠਣ ਦੀ ਹੱਕਦਾਰ ਹੈ। ਮੈਨੂੰ ਉਮੀਦ ਹੈ ਕਿ ਕਾਂਗਰਸ ਪਾਰਟੀ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਉਨ੍ਹਾਂ ਲਈ ਬਿਹਤਰ ਯੋਜਨਾ ਬਣਾਏਗੀ।’’ -ਪੀਟੀਆਈ