ਮਾਸਕੋ, 21 ਨਵੰਬਰ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਕਿਹਾ ਕਿ ਰੂਸ ਨੇ ਯੂਕਰੇਨੀ ਫੌਜੀ ਟਿਕਾਣੇ ’ਤੇ ਹਾਈਪਰਸੋਨਿਕ ਮੱਧਮ-ਰੇਂਜ ਦੀ ਬੈਲਿਸਟਿਕ ਮਿਜ਼ਾਈਲ ਦਾਗੀ ਹੈ। ਉਨ੍ਹਾਂ ਪੱਛਮੀ ਮੁਲਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਸ ਦੇਸ਼ ਦੀਆਂ ਮਿਜ਼ਾਈਲਾਂ ਨਾਲ ਮਾਸਕੋ ’ਤੇ ਹਮਲਾ ਕੀਤਾ ਗਿਆ ਹੈ, ਰੂਸ ਉਸ ਦੇਸ਼ ਦੇ ਫੌਜੀ ਟਿਕਾਣਿਆਂ ’ਤੇ ਹਮਲਾ ਕਰ ਸਕਦਾ ਹੈ।
ਪੂਤਿਨ ਨੇ ਦੇਸ਼ ਵਾਸੀਆਂ ਨੂੰ ਟੀਵੀ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਯੂਕਰੇਨ ਵੱਲੋਂ ਅਮਰੀਕਾ ਤੇ ਬਰਤਾਨੀਆਂ ਦੀਆਂ ਮਿਜ਼ਾਈਲਾਂ ਨਾਲ ਰੂਸ ’ਤੇ ਹਮਲਾ ਕਰਨ ਤੋਂ ਬਾਅਦ ਰੂਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਪੂਤਿਨ ਨੇ ਕਿਹਾ ਕਿ ਜੇ ਉਹ ਯੂਕਰੇਨ ਖ਼ਿਲਾਫ਼ ਸੁਪਰਸੋਨਿਕ ਹਥਿਆਰ ਵਰਤਦੇ ਹਨ ਤਾਂ ਇਸ ਤੋਂ ਪਹਿਲਾਂ ਉਹ ਆਮ ਲੋਕਾਂ ਲਈ ਚਿਤਾਵਨੀ ਜਾਰੀ ਕਰਨਗੇ।