ਨਵੀਂ ਦਿੱਲੀ, 28 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਯੁੱਧਿਆ ਦੇ ਰਾਮ ਮੰਦਰ ਵਿਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ ਨੇ ਦੇਸ਼ ਦੇ ਕਰੋੜਾਂ ਲੋਕਾਂ ਨੂੰ ਇਕ ਸੂਤਰ ਵਿਚ ਬੰਨ੍ਹਿਆ ਹੈ ਤੇ ਇਸ ਦੌਰਾਨ ਏਕੇ ਦੀ ਜੋ ਸ਼ਕਤੀ ਦੇਖੀ ਗਈ ਉਹ ਵਿਕਸਤ ਭਾਰਤ ਦੇ ਸੰਕਲਪਾਂ ਦਾ ਬਹੁਤ ਵੱਡਾ ਅਧਾਰ ਹੈ। ਪ੍ਰਧਾਨ ਮੰਤਰੀ ਨੇ ਆਕਾਸ਼ਵਾਣੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 109ਵੀਂ ਤੇ ਨਵੇਂ ਸਾਲ ਦੀ ਪਹਿਲੀ ਕੜੀ ਵਿੱਚ ਦੇਸ਼ਵਾਸੀਆਂ ਨਾਲ ਸੰਵਾਦ ਕਰਦਿਆਂ ਕਿਹਾ ਕਿ ਇਸ ਸਾਲ ਸਾਡੇ ਸੰਵਿਧਾਨ ਦੇ ਨਿਰਮਾਣ ਦੇ 75 ਸਾਲ ਤੇ ਸੁਪਰੀਮ ਕੋਰਟ ਦੇ ਵੀ 75 ਸਾਲ ਪੂਰੇ ਹੋ ਰਹੇ ਹਨ… ਜਮਹੂਰੀਅਤ ਦੇ ਇਹ ਤਿਓਹਾਰ ਜਮਹੂਰੀਅਤ ਦੀ ਜਨਨੀ ਦੇ ਰੂਪ ਵਿਚ ਭਾਰਤ ਨੂੰ ਵਧੇਰੇ ਸਸ਼ਕਤ ਬਣਾਉਂਦੇ ਹਨ। ਉਨ੍ਹਾਂ ਕਿਹਾ, ‘‘ਪ੍ਰਭੂ ਰਾਮ ਦਾ ਸ਼ਾਸਨ ਸਾਡੇ ਸੰਵਿਧਾਨ ਨਿਰਮਾਤਾਵਾਂ ਲਈ ਪ੍ਰੇਰਨਾ ਦਾ ਸਰੋਤ ਸੀ ਤੇ ਇਸ ਲਈ 22 ਜਨਵਰੀ ਨੂੰ ਅਯੁੱਧਿਆ ਵਿਚ ਉਨ੍ਹਾਂ ‘ਦੇਵ ਸੇ ਦੇਸ਼’ ਕੀ ਬਾਤ ਤੇ ‘ਰਾਮ ਸੇ ਰਾਸ਼ਟਰ’ ਕੀ ਬਾਤ ਕੀ ਥੀ।’’ -ਪੀਟੀਆਈ