ਮੁੰਬਈ, 17 ਅਗਸਤ
ਰਿਜ਼ਰਵ ਬੈਂਕ ਨੇ ਅੱਜ ਕੇਂਦਰੀਕ੍ਰਿਤ ਵੈੱਬ ਪੋਰਟਲ ਉਦਗਮ (ਅਨਕਲੇਮਡ ਡਿਪੋਜ਼ਿਟਸ – ਗੇਟਵੇਅ ਟੂ ਅਸੈਸ ਇੰਫਰਮੇਸ਼ਨ) ਲਾਂਚ ਕੀਤਾ ਹੈ ਤਾਂ ਕਿ ਬੈਂਕ ਖਾਤਿਆਂ, ਜਿਨ੍ਹਾਂ ਵਿਚ ਪਈ ਰਾਸ਼ੀ ਦਾ ਕਿਸੇ ਨੇ ਕੋਈ ਦਾਅਵਾ ਨਹੀਂ ਕੀਤਾ, ਦੀ ਭਾਲ ਕੀਤੀ ਜਾ ਸਕੇ ਅਤੇ ਸਬੰਧਤ ਲੋਕ ਇਨ੍ਹਾਂ ਅਨਕਲੇਮਡ ਖਾਤਿਆਂ ਬਾਰੇ ਦਾਅਵੇ ਪੇਸ਼ ਕਰ ਸਕਣ। ਇਸ ਪੋਰਟਲ ਨੂੰ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਲਾਂਚ ਕੀਤਾ ਹੈ। ਮੌਜੂਦਾ ਸਮੇਂ ਇਸ ਪੋਰਟਲ ’ਤੇ ਸਟੇਟ ਬੈਂਕ ਆਡ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਧਨਲਕਸ਼ਮੀ ਬੈਂਕ, ਸਾਊਥ ਇੰਡੀਅਨ ਬੈਂਕ, ਡੀਬੀਐੱਸ ਬੈਂਕ ਇੰਡੀਆ ਅਤੇ ਸਿਟੀਬੈਂਕ ਦੇ ਅਨਕਲੇਮਡ ਖਾਤਿਆਂ ਦੇ ਵੇਰਵੇ ਦਰਜ ਹਨ। ਜ਼ਿਕਰਯੋਗ ਹੈ ਕਿ ਅਜਿਹੇ ਖਾਤਿਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਆਰਬੀਆਈ ਵੱਲੋਂ ਸਮੇਂ ਸਮੇਂ ’ਤੇ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ ਤਾਂ ਲੋਕ ਸਬੰਧਤ ਬੈਂਕਾਂ ’ਚ ਪਹੁੰਚ ਕੇ ਇਨ੍ਹਾਂ ਖਾਤਿਆਂ ’ਚ ਜਮ੍ਹਾਂ ਰਾਸ਼ੀ ਬਾਰੇ ਦਾਅਵੇ ਪੇਸ਼ ਕਰ ਸਕਣ। -ਪੀਟੀਆਈ