ਸ਼ਿਮਲਾ, 5 ਨਵੰਬਰ
ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਅੱਜ ਸਵੇਰੇ ਹਿਮਾਚਲ ਪ੍ਰਦੇਸ਼ ਦੇ ਕਿਨੌਰ ਸਥਿਤ ਉਨ੍ਹਾਂ ਦੇ ਘਰ ‘ਚ ਦੇਹਾਂਤ ਹੋ ਗਿਆ। ਉਹ 106 ਸਾਲ ਦੇ ਸਨ। ਚੋਣ ਕਮਿਸ਼ਨ ਨੇ ਸੋਗ ਸੁਨੇਹੇ ਵਿੱਚ ਕਿਹਾ,’ਉਹ ਨਾ ਸਿਰਫ਼ ਆਜ਼ਾਦ ਭਾਰਤ ਦੇ ਪਹਿਲੇ ਵੋਟਰ ਸਨ, ਸਗੋਂ ਆਪਣੀ ਮੌਤ ਤੋਂ ਪਹਿਲਾਂ 2 ਨਵੰਬਰ ਨੂੰ ਬੈਲਟ ਪੇਪਰ ਰਾਹੀਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣ 2022 ਲਈ ਵੀ ਵੋਟ ਪਾਈ ਸੀ।’