ਸਿਓਲ, 26 ਅਗਸਤ
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਨਿਸ਼ਨਿਆਂ ’ਤੇ ਹਮਲਾ ਕਰਨ ਲਈ ਤਿਆਰ ਕੀਤੇ ਨਵੇਂ ਹਮਲਾਵਾਰ ਡਰੋਨਾਂ ਦਾ ਪ੍ਰਦਰਸ਼ਨ ਦੇਖਿਆ ਅਤੇ ਆਪਣੀ ਫੌਜ ਦੀ ਲੜਾਈ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ ਅਜਿਹੇ ਹਥਿਆਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕੀਤਾ। ਅਮਰੀਕਾ ਤੇ ਦੱਖਣੀ ਕੋਰੀਆ ਨਾਲ ਤਣਾਅ ਦੇ ਮੱਦੇਨਜ਼ਰ ਉੱਤਰੀ ਕੋਰੀਆ ਲਗਾਤਾਰ ਆਪਣੇ ਹਥਿਆਰਾਂ ਦੀ ਪਰਖ ਕਰ ਰਿਹਾ ਹੈ।ਤਸਵੀਰਾਂ ‘ਚ ਡਰੋਨ ਦੱਖਣੀ ਕੋਰੀਆ ਦੇ ਕੇ-2 ਮੁੱਖ ਜੰਗੀ ਟੈਂਕ ਵਰਗੇ ਨਿਸ਼ਾਨੇ ‘ਤੇ ਹਮਲਾ ਕਰਦਾ ਹੈ ਅਤੇ ਉਸ ਨੂੰ ਤਬਾਹ ਕਰ ਦਿੰਦਾ ਹੈ।