ਨਵੀਂ ਦਿੱਲੀ, 9 ਜੂਨ
ਸਾਂਝੀ ਦਾਖਲਾ ਪ੍ਰੀਖਿਆ (ਜੇਈਈ) ਐਡਵਾਂਸਡ ਦੇ ਅੱਜ ਸਵੇਰੇ ਐਲਾਨੇ ਨਤੀਜੇ ਵਿਚ ਆਈਆਈਟੀ ਦਿੱਲੀ ਜ਼ੋਨ ਦਾ ਵੇਦ ਲਾਹੌਤੀ 360 ਵਿਚੋਂ 355 ਅੰਕ ਲੈ ਕੇ ਅੱਵਲ ਨੰਬਰ ਰਿਹਾ ਹੈ। ਕੁੱਲ 48,248 ਉਮੀਦਵਾਰਾਂ ਨੇ ਆਈਆਈਆਟੀਜ਼ ਵਿਚ ਦਾਖਲਿਆਂ ਲਈ ਇਹ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਵਿਚੋਂ 7964 ਮਹਿਲਾਵਾਂ ਹਨ। ਆਈਆਈਟੀ ਮਦਰਾਸ, ਜਿਸ ਨੇ ਐਤਕੀਂ ਇਹ ਪ੍ਰੀਖਿਆ ਲਈ ਸੀ, ਮੁਤਾਬਕ ਆਈਆਈਟੀ ਬੰਬੇ ਜ਼ੋਨ ਦੀ ਦਵਿਜਾ ਧਰਮੇਸ਼ਕੁਮਾਰ 360 ਵਿਚੋਂ 322 ਅੰਕ ਲੈ ਕੇ ਮਹਿਲਾਵਾਂ ਵਿਚੋਂ ਪਹਿਲੇ ਨੰਬਰ ’ਤੇ ਰਹੀ ਹੈ। ਉਂਜ ਉਸ ਦਾ ਆਲ ਇੰਡੀਆ ਰੈਂਕ 7 ਹੈ। ਸਿਖਰਲੇ ਦਸ ਵਿਚ ਸ਼ਾਮਲ ਹੋਰਨਾਂ ਉਮੀਦਵਾਰਾਂ ਵਿਚ ਆਦਿੱਤਿਆ (ਆਈਆਈਟੀ ਦਿੱਲੀ ਜ਼ੋਨ), ਭੋਗਲਪੱਲੀ ਸੰਦੇਸ਼ (ਆਈਆਈਟੀ ਮਦਰਾਸ ਜ਼ੋਨ), ਰਿਦਮ ਕੇਡੀਆ (ਆਈਆਈਟੀ ਰੁੜਕੀ ਜ਼ੋਨ), ਪੁੱਟੀ ਕੁਸ਼ਲ ਕੁਮਾਰ (ਆਈਆਈਟੀ ਮਦਰਾਸ), ਰਾਜਦੀਪ ਮਿਸ਼ਰਾ (ਆਈਆਈਟੀ ਬੰਬੇ ਜ਼ੋਨ), ਕੋਦੁਰੀ ਤੇਜੇਸ਼ਵਰ (ਆਈਆਈਟੀ ਮਦਰਾਸ ਜ਼ੋਨ), ਧਰੁਵੀ ਹੇਮੰਤ ਦੋਸ਼ੀ (ਆਈਆਈਟੀ ਬੰਬੇ ਜ਼ੋਨ) ਤੇ ਅਲਾਦਾਬੋਨਾ ਐੱਸਐੱਸਡੀਬੀ ਸਿਦਵਿਕ ਸੁਹਾਸ (ਆਈਆਈਟੀ ਮਦਰਾਸ ਜ਼ੋਨ) ਸ਼ਾਮਲ ਹਨ। -ਪੀਟੀਆਈ