ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਜੂਨ
ਸੀਬੀਆਈ ਨੇ ਦਿੱਲੀ ਸਰਕਾਰ ਦੁਆਰਾ ਸਹਾਇਤਾ ਪ੍ਰਾਪਤ ਅਤੇ ਵੈਦਿਕ ਸੰਸਕ੍ਰਿਤ ਐਗਰੀਕਲਚਰਲ ਐਜੂਕੇਸ਼ਨਲ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਸਕੂਲ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕੁਝ ਅਧਿਆਪਕਾਂ ਦੀ ਹੋਈ ਨਿਯੁਕਤੀ ਦੇ ਮਾਮਲੇ ‘ਚ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਕ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਵੀਐੱਸ ਐਗਰੀਕਲਚਰ ਸੀਨੀਅਰ ਸੈਕੰਡਰੀ ਸਕੂਲ ਵਿੱਚ 18 ਅਸਾਮੀਆਂ ਲਈ 16 ਉਮੀਦਵਾਰਾਂ ਦੀ ਭਰਤੀ ਕੀਤੀ ਗਈ ਸੀ। ਜਾਂਚ ਵਿੱਚ ਪਾਇਆ ਗਿਆ ਕਿ ਛੇ ਉਮੀਦਵਾਰ-ਪ੍ਰਵੀਨ ਬਜ਼ਾਦ, ਪੀਜੀਟੀ (ਰਾਜਨੀਤੀ ਵਿਗਿਆਨ), ਚਿੱਤਰ ਰੇਖਾ, ਟੀਜੀਟੀ (ਅੰਗਰੇਜ਼ੀ), ਸੋਨੀਆ, ਟੀਜੀਟੀ (ਐੱਸਐੱਸਟੀ), ਪ੍ਰਤਿਭਾ, ਪੀਜੀਟੀ (ਅਰਥ ਸ਼ਾਸਤਰ), ਪਿੰਕੀ ਆਰੀਆ, ਟੀਜੀਟੀ (ਸੰਸਕ੍ਰਿਤ) ਅਤੇ ਮਨੀਸ਼ ਕੁਮਾਰ, ਪੀਜੀਟੀ (ਕਾਮਰਸ) ਨੂੰ ਕਥਿਤ ਤੌਰ ‘ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਚੁਣਿਆ ਗਿਆ ਸੀ।