ਨਿੱਜੀ ਪੱਤਰ ਪ੍ਰੇਰਕ
ਦੇਵੀਗੜ੍ਹ, 29 ਜੂਨ
ਪਟਿਆਲਾ ਦੀ ਮਾਲ ਰੋਡ ਉਪਰ ਸਥਿਤ ਕਿਸੇ ਸਮੇਂ ਸ਼ਹਿਰ ਦਾ ਦਿਲ ਜਾਣੀ ਜਾਂਦੀ ਇਤਿਹਾਸਿਕ ਰਾਜਿੰਦਰਾ ਝੀਲ ਦੀ ਹਾਲਤ ਸਰਕਾਰਾਂ ਦੀ ਅਣਦੇਖੀ ਕਾਰਨ ਤਰਸਯੋਗ ਬਣੀ ਹੋਈ ਹੈ। ਕਿਸੇ ਸਮੇਂ ਲੋਕ ਇਥੇ ਆ ਕੇ ਸਾਫ਼ ਹਵਾ, ਬੌਟਿੰਗ ਤੇ ਸੈਰ ਦਾ ਅਨੰਦ ਮਾਣਦੇ ਸਨ ਪਰ ਹੁਣ ਇਸ ਝੀਲ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਲੰਮੇ ਸਮੇਂ ਤੋਂ ਲੋਕਾਂ ਮੰਗ ਕਰ ਰਹੇ ਹਨ ਕਿ ਪਟਿਆਲਾ ਦੀ ਸ਼ਾਨ ਰਜਿੰਦਰਾ ਝੀਲ ਦੀ ਸਾਫ਼ ਸਫਾਈ ਕੀਤੀ ਜਾਵੇ ਅਤੇ ਇਸ ਨੂੰ ਨਵੀਂ ਦਿੱਖ ਦਿੱਤੀ ਜਾਵੇ। ਸਮਾਜ ਸੇਵੀ, ਸੀਨੀਅਰ ਵਕੀਲ ਪ੍ਰਭਜੀਤਪਾਲ ਸਿੰਘ ਅਤੇ ਉੱਨਾ ਦੇ ਸਾਥੀਆ ਵੱਲੋਂ ਏਡੀਸੀ ਪਟਿਆਲਾ ਜਗਦੀਪ ਸਿੰਘ ਰਾਹੀ ਡੀਸੀ. ਪਟਿਆਲਾ ਨੂੰ ਰਾਜਿੰਦਰਾ ਝੀਲ ਦੇ ਕੰਮ ਨੂੰ ਜਲਦ ਸ਼ੁਰੂ ਕਰਨ ਲਈ ਮੈਮੋਰੰਡਮ ਦਿੱਤਾ ਗਿਆ।