ਮਾਲੇਰਕੋਟਲਾ: ਮਾਨਵ ਅਧਿਕਾਰ ਮਿਸ਼ਨ ਦੇ ਰਾਜ ਉਪ ਪ੍ਰਧਾਨ ਅਤੇ ਸੇਵਾ ਟਰੱਸਟ ਯੂਕੇ (ਇੰਗਲੈਂਡ) ਦੇ ਜ਼ੋਨਲ ਮੁਖੀ ਡਾ. ਵਰਿੰਦਰ ਜੈਨ ਨੇ ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਦੇ ਸਹਿਯੋਗ ਨਾਲ ਮਾਨਵੀ ਅਧਿਕਾਰ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ‘ਚ ਗੁਰੂ ਨਾਨਕ ਦੇਵ ਯੂਨਿਵਸਿਟੀ ਅੰਮ੍ਰਿਤਸਰ ਦੀ ਕਾਨੂੰਨ ਵਿਭਾਗ ਦੀ ਵਿਦਿਆਰਥਣ ਅਤੇ ਪੰਜਾਬ ਰਾਜ ਮਾਨਵ ਅਧਿਕਾਰ ਕਮਿਸ਼ਨ ਚੰਡੀਗੜ੍ਹ ਦੀ ਮੁਸਕਾਨ ਜੈਨ ਮਾਲੇਰਕੋਟਲਾ ਅਤੇ ਐਸ਼ਵਰਿਆ ਗਰਗ ਰਾਮਾ ਮੰਡੀ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਮਾਨਵੀ ਅਧਿਕਾਰਾਂ ਦੀ ਰਾਖੀ ਬਾਰੇ ਜਾਣਕਾਰੀ ਦਿੱਤੀ। ਡਾ. ਵਰਿੰਦਰ ਜੈਨ ਨੇ ਕਿਹਾ ਕਿ ਦਿਵਿਆਂਗਾਂ ਦੀ ਸਹਾਇਤਾ ਤੇ ਇਲਾਜ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈ। -ਨਿੱਜੀ ਪੱਤਰ ਪ੍ਰੇਰਕ