ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਜੂਨ
ਪਾਵਰਕੌਮ ਦੀ ਵਿਸ਼ੇਸ਼ ਟੀਮ ਨੇ ਪੰਜਾਬ ਪੁਲੀਸ ਦੇ ਤਾਲਮੇਲ ਨਾਲ ਸੁੰਦਰ ਨਗਰ ਡਿਵੀਜ਼ਨ ਵਿੱਚ ਵਿਆਪਕ ਚੈਕਿੰਗ ਕੀਤੀ। ਘਰੇਲੂ ਅਤੇ ਵਪਾਰਕ ਕੁਨੈਕਸ਼ਨਾਂ ਦੀ ਚੈਕਿੰਗ ਦੌਰਾਨ ਚੋਰੀ ਦੇ 75 ਕੇਸ ਫੜੇ ਗਏ ਅਤੇ ਲਗਪਗ 15 ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ। ਪਾਵਰਕੌਮ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਮੁਹਿੰਮ ਤਹਿਤ ਅਣਅਧਿਕਾਰਕ ਕਲੋਨੀਆਂ ਪੀਐੱਸਪੀਸੀਐੱਲ ਐੱਲਟੀ ਲਾਈਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਟੈਪ ਕਰਨ ਅਤੇ ਬਿਜਲੀ ਦੀ ਚੋਰੀ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਮਲ ਪਾਈਆਂ ਗਈਆਂ ਸਨ। ਪੰਜਾਬ ਪੁਲੀਸ ਨੂੰ ਅਣਅਧਿਕਾਰਤ ਕਲੋਨੀਆਂ ਦੇ ਸਾਰੇ ਦੋਸ਼ੀ ਖਪਤਕਾਰਾਂ ਅਤੇ ਪ੍ਰਮੋਟਰਾਂ ਵਿਰੁੱਧ ਐੱਫਆਈਆਰ ਦਰਜ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਬਿਜਲੀ ਚੋਰੀ ਨੂੰ ਜੜ੍ਹੋਂ ਖਤਮ ਕਰਨ ਲਈ ਉਲੀਕੀ ਵਿਸ਼ੇਸ਼ ਮੁਹਿੰਮ ਜਾਰੀ ਰਹੇਗੀ।