ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਪ੍ਰੋਫੈਸਰ ਡਾ. ਗੁਰਮੀਤ ਸਿੰਘ ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ ‘ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ’ ਦੇ ਯੋਜਨਾ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। 30 ਸਾਲਾਂ ਤੋਂ ਅਧਿਆਪਨ ਕਿੱਤੇ ਨਾਲ ਜੁੜੇ ਪ੍ਰੋ. ਗੁਰਮੀਤ ਸਿੱਧੂ ਨੇ ਧਰਮ ਅਧਿਐਨ ਵਿੱਚ 45 ਐੱਮ.ਫਿਲ ਅਤੇ ਪੀਐੱਚ.ਡੀ ਦੇ ਖੋਜ ਕਾਰਜਾਂ ਦੀ ਨਿਗਰਾਨੀ ਕੀਤੀ ਹੈ। ਉਨ੍ਹਾਂ ਯੂਜੀਸੀ ਦੇ ਦੋ ਪ੍ਰਾਜੈਕਟ ਵੀ ਸੰਪੂਰਨ ਕੀਤੇ ਹਨ ਤੇ ਨਵੀਨਤਮ ਖੋਜ ਨਾਲ ਸਬੰਧਤ ਕਾਨਫ਼ਰੰਸਾਂ ਅਤੇ ਸੈਮੀਨਾਰ ਵੀ ਕਰਵਾਇਆ। ਉਨ੍ਹਾਂ ਦੀਆਂ ਇਕ ਦਰਜਨ ਤੋਂ ਵੱਧ ਪੁਸਤਕਾਂ ਖੋਜਾਰਥੀਆਂ/ਵਿਦਿਆਰਥੀਆਂ ਲਈ ਸਹਾਈ ਹੋ ਰਹੀਆਂ ਹਨ। ਉਹ ਧਰਮ ਅਧਿਐਨ ਵਿਭਾਗ ਦੇ ਮੁਖੀ ਰਹੇ ਹਨ ਤੇ ਅੱਜਕੱਲ੍ਹ ਗੁਰੂ ਗੋਬਿੰਦ ਸਿੰਘ ਚੇਅਰ ਦੇ ਪ੍ਰੋਫੈਸਰ ਇੰਚਾਰਜ ਵਜੋਂ ਕਾਰਜਸ਼ੀਲ ਹਨ। -ਖੇਤਰੀ ਪ੍ਰਤੀਨਿਧ