ਪੱਤਰ ਪ੍ਰੇਰਕ
ਪਟਿਆਲਾ, 10 ਨਵੰਬਰ
ਬੰਧਨ ਮੁਕਤ ਫ਼ੰਡ ਅਤੇ ਪੰਜਾਬ ਨਿਰਮਾਣ ਪ੍ਰੋਗਰਾਮ ਦੇ ਫੰਡਾਂ ਦੀ ਸਮੀਖਿਆ ਕਰਨ ਲਈ ਅੱਜ ਜ਼ਿਲ੍ਹਾ ਯੋਜਨਾ ਕਮੇਟੀ, ਪਟਿਆਲਾ ਦੇ ਦਫ਼ਤਰ ਵਿਖੇ ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਜਸਵੀਰ ਸਿੰਘ (ਜੱਸੀ ਸੋਹੀਆਂ ਵਾਲਾ) ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਜਿਸ ਵਿੱਚ ਪਟਿਆਲਾ ਜ਼ਿਲ੍ਹੇ ਅਧੀਨ ਪੈਂਦੇ ਹਲਕਾ ਨਾਭਾ, ਪਟਿਆਲਾ (ਸ਼ਹਿਰੀ), ਘਨੌਰ, ਰਾਜਪੁਰਾ, ਸਨੌਰ, ਪਟਿਆਲਾ (ਦਿਹਾਤੀ), ਸ਼ੁਤਰਾਣਾ ਅਤੇ ਸਮਾਣਾ ਨਾਲ ਸਬੰਧਤ ਸਮੂਹ ਬੀ.ਡੀ.ਪੀ.ਓਜ ਅਤੇ ਸਮੂਹ ਕਾਰਜ ਸਾਧਕ ਅਫ਼ਸਰ, ਨਗਰ ਕੌਂਸਲਾਂ/ਨਗਰ ਪੰਚਾਇਤਾਂ, ਕਾਰਜਕਾਰੀ ਇੰਜੀਨੀਅਰ, ਪ੍ਰਾਂਤਕ ਮੰਡਲ 1 ਅਤੇ 2 ਪੀ.ਡਬਲਿਊ.ਡੀ, ਬੀ.ਐਂਡ ਆਰ, ਪਟਿਆਲਾ, ਐਕਸੀਅਨ, ਨਗਰ ਨਿਗਮ, ਪਟਿਆਲਾ ਅਤੇ ਐਕਸੀਅਨ, ਪੰਚਾਇਤੀ ਰਾਜ, ਪਟਿਆਲਾ ਸ਼ਾਮਲ ਹੋਏ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਅਤੇ ਚੱਲ ਰਹੇ ਵਿਕਾਸ ਕੰਮਾਂ ਦੀ ਜਾਣਕਾਰੀ ਲਈ ਗਈ। ਚੇਅਰਮੈਨ ਜਸਵੀਰ ਸਿੰਘ (ਜੱਸੀ ਸੋਹੀਆਂ ਵਾਲਾ) ਵੱਲੋਂ ਅਧਿਕਾਰੀਆਂ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਵਿਕਾਸ ਕੰਮ ਮੁਕੰਮਲ ਦੀ ਹਦਾਇਤ ਕੀਤੀ ਅਤੇ ਅਤੇ ਕਿਹਾ ਕਿ ਕਿਸੇ ਵੀ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਨਵੀਂਆਂ ਯੋਜਨਾਵਾਂ ਤਿਆਰ ਕਰਕੇ ਪਿੰਡਾਂ ਅਤੇ ਸ਼ਹਿਰਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਤਾਂ ਜੋ ਉਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾ ਸਕੇ।