ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੂਨ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਉੱਤਰ ਪ੍ਰਦੇਸ਼ ਸਰਕਾਰ ‘ਤੇ ਸੂਬੇ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਸਵਾਲ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਉੱਤਰ ਪ੍ਰਦੇਸ਼ ਬਿਜਲੀ ਇੰਨੀ ਮਹਿੰਗੀ ਹੋਣ ਦੇ ਬਾਵਜੂਦ ਕੱਟ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਿਜਲ ਮੁਫਤ ਹੋਣ ਦੇ ਬਾਵਜੂਦ ਕੋਈ ਕੱਟ ਨਹੀਂ ਲੱਗ ਰਿਹਾ। ਉਨ੍ਹਾਂ ਟਵੀਟ ਕੀਤਾ, ”ਦਿੱਲੀ ਵਿੱਚ ਬਿਜਲੀ ਸਿਰਫ ਮੁਫ਼ਤ ਹੀ ਨਹੀਂ ਸਗੋ ਇੱਥੇ ਕੱਟ ਵੀ ਨਹੀਂ ਲੱਗਦਾ। ਇੱਥੇ 24 ਘੰਟੇ ਬਿਜਲੀ ਰਹਿੰਦੀ ਹੈ। ਪੜ੍ਹੇ-ਲਿਖੇ ਅਤੇ ਇਮਾਨਦਾਰ ਲੋਕ ਦਿੱਲੀ ਦੀ ਅਗਵਾਈ ਕਰ ਰਹੇ ਹਨ।” ਜ਼ਿਕਰਯੋਗ ਹੈ ਕਿ ਉਤਰ ਪ੍ਰਦੇਸ਼ ਵਿੱਚ ਬਿਜਲੀ ਕੱਟਾਂ ਦੀਆਂ ਸਮੱਸਿਆ ਨਾਲ ਜੂਝ ਰਹੇ ਕਿਸਾਨ ਅਤੇ ਹੋਰ ਲੋਕ ਬੀਤੇ ਕੁੱਝ ਦਿਨਾਂ ਤੋਂ ਇਹ ਮੁੱਦਾ ਵੱਡੇ ਪੱਧਰ ‘ਤੇ ਚੁੱਕ ਰਹੇ ਹਨ।