ਮੁੰਬਈ: ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਅੱਜ ਜਨਮ ਦਿਨ ਹੈ। ਉਸ ਦੇ ਪਿਤਾ ਤੇ ਫਿਲਮ ਪ੍ਰੋਡਿਊਸਰ ਬੋਨੀ ਨੇ ਕਪੂਰ ਨੇ ਆਪਣੇ ਪੁੱਤਰ ਨੂੰ ਇੰਸਟਾਗ੍ਰਾਮ ‘ਤੇ ਜਨਮ ਦਿਨ ਦੀ ਵਧਾਈ ਦਿੱਤੀ। ਬੋਨੀ ਨੇ ਆਖਿਆ,’ਜਨਮ ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਪੁੱਤਰ… ਬਹੁਤ ਸਾਰਾ ਪਿਆਰ… ਪਰਮਾਤਮਾ ਤੁਹਾਡੇ ‘ਤੇ ਮਿਹਰ ਕਰਨ।” ਇਸੇ ਦੌਰਾਨ ਅਰਜੁਨ ਦੀ ਭੈਣ ਅੰਸ਼ੁਲਾ ਕਪੂਰ ਨੇ ਆਪਣੇ ਭਰਾ ਨੂੰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਹੈ। ਅੰਸ਼ੁਲਾ ਨੇ ਆਖਿਆ,”ਜਨਮ ਦਿਨ ਦੀ ਵਧਾਈ ਮੇਰੀ ‘ਦੁਨੀਆ’… ਤੁਹਾਨੂੰ ਬਹੁਤ ਸਾਰਾ ਪਿਆਰ ਤੇ ਤੁਸੀਂ ਹਮੇਸ਼ਾ ਖੁਸ਼ ਰਹੋ… ਇਸ ਵਰ੍ਹੇ ਤੁਹਾਡੇ ਦਿਲ ਦਾ ਹਰ ਅਰਮਾਨ ਪੂਰਾ ਹੋਵੇ।” ਜਾਣਕਾਰੀ ਅਨੁਸਾਰ ਅਰਜੁਨ ਕਪੂਰ ਨੇ ਆਪਣਾ ਜਨਮ ਦਿਨ ਪਰਿਵਾਰ ਤੇ ਦੋਸਤਾਂ ਨਾਲ ਮਨਾਇਆ। ਅਰਜੁਨ ਕਪੂਰ ਦੀ ਦੋਸਤ ਮਲਾਇਕਾ ਅਰੋੜਾ, ਉਸ ਦੀ ਭੈਣ ਅੰਸ਼ੁਲਾ ਤੇ ਸਿਨੇ ਜਗਤ ਦੀਆਂ ਕੁਝ ਹੋਰ ਹਸਤੀਆਂ ਨੇ ਲੰਘੀ ਰਾਤ ਅਰਜੁਨ ਕਪੂਰ ਦੇ ਘਰ ਉਸ ਦਾ 38ਵਾਂ ਜਨਮ ਦਿਨ ਮਨਾਇਆ। ਇਸ ਸਬੰਧੀ ਮਲਾਇਕਾ ਦੀ ਗੀਤ ‘ਛਈਆਂ ਛਈਆਂ’ ਉੱਤੇ ਨੱਚਦਿਆਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਅਰਜੁਨ ਤੇ ਮਲਾਇਕਾ ਪਿਛਲੇ ਲੰਮੇ ਤੋਂ ਇਕੱਠੇ ਹਨ। -ਏਐੱਨਆਈ