ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਜੂਨ
ਵੱਖ ਵੱਖ ਥਾਵਾਂ ਤੋਂ ਇੱਕ ਨਾਬਾਲਗ ਲੜਕਾ ਅਤੇ ਇੱਕ ਲੜਕੀ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਏ ਹਨ।ਥਾਣਾ ਮੇਹਰਬਾਨ ਦੀ ਪੁਲੀਸ ਨੂੰ ਗਲੀ ਨੰਬਰ 1 ਜਸਪਾਲ ਕਾਲੋਨੀ ਵਾਸੀ ਰੋਹਿਤ ਕੁਮਾਰ ਨੇ ਦੱਸਿਆ ਹੈ ਕਿ ਉਸਦਾ ਭਰਾ ਬਾਦਲ ਕੁਮਾਰ (15 ਸਾਲ) ਘਰੋਂ ਸਾਮਾਨ ਲੈਣ ਲਈ ਦੁਕਾਨ ਤੇ ਗਿਆ ਸੀ ਪਰ ਹੁਣ ਤੱਕ ਵਾਪਸ ਨਹੀਂ ਆਇਆ। ਉਸ ਦੀ ਕਾਫ਼ੀ ਭਾਲ ਕੀਤੀ ਗਈ ਹੈ ਪਰ ਉਹ ਨਹੀਂ ਮਿਲਿਆ। ਥਾਣੇਦਾਰ ਹੁਸਨ ਲਾਲ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੀ ਪੁਲੀਸ ਨੂੰ ਗਲੀ ਨੰਬਰ 10 ਸੁੰਦਰ ਨਗਰ ਮੁੰਡੀਆਂ ਕਲਾਂ ਵਾਸੀ ਸੁਧਾ ਨੇ ਦੱਸਿਆ ਹੈ ਕਿ ਉਸ ਦੀ ਲੜਕੀ ਰਾਧਾ ਦੇਵੀ (18) ਜੋ ਰਾਤ ਸਮੇਂ ਘਰ ਦੇ ਬਾਹਰ ਗਲੀ ਵਿੱਚ ਖੇਡ ਰਹੀ ਸੀ। ਉਹ ਬਿਨਾਂ ਕੁੱਝ ਦੱਸੇ ਕਿਧਰੇ ਚਲੀ ਗਈ ਹੈ ਅਤੇ ਘਰ ਵਾਪਸ ਨਹੀਂ ਆਈ। ਹੌਲਦਾਰ ਗੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।